ਏਸ਼ੀਆ ਕੱਪ ਹਾਕੀ : ਭਾਰਤ ਦੀ ਪਾਕਿ ''ਤੇ ਜਿੱਤ ਤੋਂ ਬਾਅਦ ਸਹਿਵਾਗ ਨੇ ਕੁਝ ਇਸ ਤਰ੍ਹਾਂ ਕੀਤਾ ਟਵੀਟ

10/21/2017 9:51:43 PM

ਨਵੀਂ ਦਿੱਲੀ— ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੁਪਰ-4 ਮੁਕਾਬਲੇ 'ਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਦਿੱਤਾ ਹੈ। 4-0 ਦੀ ਸ਼ਾਨਦਾਰ ਜਿੱਤ ਦੇ ਨਾਲ ਭਾਰਤ ਨੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਮੀਂਹ ਕਾਰਨ ਮੈਚ ਡੇਢ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਇਆ। ਹਾਫ ਸਮੇਂ ਤਕ ਸਕੋਰ 0-0 ਨਾਲ ਸੀ। ਭਾਰਤ ਵਲੋਂ ਮੈਚ ਦਾ ਪਹਿਲਾ ਗੋਲ ਕੀਤਾ ਗਿਆ। ਇਸ ਤੋਂ ਬਾਅਦ ਲਗਾਤਾਰ 2 ਗੋਲ ਹੋਏ ਅਤੇ ਆਖਰੀ ਸਮੇਂ 'ਚ ਇਕ ਹੋਰ ਗੋਲ ਹੋਇਆ। ਇਸ ਤਰ੍ਹਾਂ ਨਾਲ ਭਾਰਤ ਨੇ 4-0 ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ।


ਇਸ ਜਿੱਤ 'ਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਵਰਿੰਦਰ ਸਹਿਵਾਗ ਨੇ ਟਵੀਟ ਕਰਕੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ।
ਭਾਰਤ ਨੇ ਗਰੁੱਪ ਮੈਚ 'ਚ ਪਾਕਿਸਤਾਨ ਨੂੰ 3-1 ਨਾਲ ਹਰਾਇਆ ਸੀ ਅਤੇ ਹੁਣ ਸੁਪਰ 4 'ਚ ਪਾਕਿਸਤਾਨ ਨੂੰ 4-0 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾ ਲਈ। ਭਾਰਤ ਦੇ ਐਤਵਾਰ ਨੂੰ ਹੋਣ ਵਾਲੇ ਫਾਈਨਲ 'ਚ ਮਲੇਸ਼ੀਆ ਅਤੇ ਪਿਛਲੀ ਚੈਂਪੀਅਨ ਕੋਰੀਆ ਦੇ ਵਿਚਾਲੇ ਸੁਪਰ 4 ਦੇ ਹੋਰ ਮੁਕਾਬਲੇ ਦੇ ਜੇਤੂ ਨਾਲ ਸਾਹਮਣਾ ਹੋਵੇਗਾ। ਭਾਰਤ ਲਈ ਸਤਬੀਰ ਸਿੰਘ ਨੇ 39ਵੇਂ, ਹਰਮਨਪ੍ਰੀਤ ਸਿੰਘ ਨੇ 51ਵੇਂ, ਲਲਿਤ ਉਪਾਧਿਆ ਨੇ 52ਵੇਂ ਅਤੇ ਗੁਰਜੰਤ ਸਿੰਘ ਨੇ 57ਵੇਂ ਮਿੰਟ 'ਚ ਗੋਲ ਕੀਤੇ।


Related News