ਜਾਣੋ, ਸਹਿਵਾਗ ਨੇ ਸ਼ੋਇਬ ਅਖਤਰ ਨੂੰ ਕਿਉਂ ਕਿਹਾ ਸੀ- ਬਾਪ-ਬਾਪ ਹੁੰਦੈ ਬੇਟਾ-ਬੇਟਾ

10/20/2017 12:32:45 PM

ਨਵੀਂ ਦਿੱਲੀ(ਬਿਊਰੋ)— ਵਰਿੰਦਰ ਸਹਿਵਾਗ ਦਾ ਅੱਜ 39ਵਾਂ ਜਨਮਦਿਨ ਹੈ। ਇਸ ਮੌਕੇ ਉੱਤੇ ਉਨ੍ਹਾਂ ਵਲੋਂ ਦੱਸੀ ਗਈ ਉਹ ਘਟਨਾ ਯਾਦ ਆਉਂਦੀ ਹੈ, ਜਦੋਂ ਉਨ੍ਹਾਂ ਨੇ ਪਾਕਿਸਤਾਨ ਦੇ ਖਤਰਨਾਕ ਗੇਂਦਬਾਜ਼ ਸ਼ੋਇਬ ਅਖਤਰ ਨੂੰ ਇਹ ਕਿਹਾ ਸੀ ਕਿ ਬਾਪ, ਬਾਪ ਹੁੰਦਾ ਹੈ ਅਤੇ ਬੇਟਾ, ਬੇਟਾ ਹੁੰਦਾ ਹੈ। ਗੱਲ ਉਸ ਸੀਰੀਜ਼ ਦੀ ਹੈ ਜਦੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਮੈਚ ਚੱਲ ਰਿਹਾ ਸੀ। ਸ਼ੋਇਬ ਅਖਤਰ ਵਰਿੰਦਰ ਸਹਿਵਾਗ ਨੂੰ ਬਾਊਂਸਰ ਮਾਰ-ਮਾਰ ਕੇ ਪਰੇਸ਼ਾਨ ਕਰ ਰਹੇ ਸਨ ਅਤੇ ਵਾਰ-ਵਾਰ ਉਨ੍ਹਾਂ ਨੂੰ ਹੁੱਕ ਮਾਰਨ ਲਈ ਤੰਜ ਕਸ ਰਹੇ ਸਨ। ਸਹਿਵਾਗ ਹੁੱਕ ਸ਼ਾਰਟ ਘੱਟ ਖੇਡਦੇ ਹਨ, ਇਸ ਲਈ ਉਨ੍ਹਾਂ ਨੇ ਕਿਹਾ ਕਿ ਜਦੋਂ ਨਾਨ ਸਟਰਾਈਕਰ ਐਂਡ ਤੋਂ ਸਚਿਨ ਤੇਂਦੁਲਕਰ ਆ ਜਾਵੇਗਾ, ਤਾਂ ਤੂੰ ਉਨ੍ਹਾਂ ਨੂੰ ਬਾਊਂਸਰ ਮਾਰਨਾ।
ਜਦੋਂ ਸਚਿਨ ਸਟਰਾਈਕ ਉੱਤੇ ਆਏ, ਤਾਂ ਸ਼ੋਇਬ ਨੇ ਉਨ੍ਹਾਂ ਨੂੰ ਵੀ ਬਾਊਂਸਰ ਮਾਰਿਆ ਅਤੇ ਸਚਿਨ ਨੇ ਹੁੱਕ ਕੀਤਾ ਅਤੇ ਗੇਂਦ ਸਿੱਧੇ ਛੇ ਦੌੜਾਂ ਲਈ ਗਰਾਊਂਡ ਤੋਂ ਬਾਹਰ ਗਈ। ਤਦ ਸਹਿਵਾਗ  ਨੇ ਸ਼ੋਇਬ ਅਖਤਰ ਨੂੰ ਕਿਹਾ, ਚੱਲੋ ਤੁਹਾਡੀ ਖੁਆਇਸ਼ ਪੂਰੀ ਹੋ ਗਈ, ਹੁਣ ਮੰਨ ਲਓ ਕਿ ਬਾਪ, ਬਾਪ ਹੁੰਦਾ ਹੈ ਅਤੇ ਬੇਟਾ, ਬੇਟਾ।

ਜ਼ਿਕਰਯੋਗ ਹੈ ਕਿ ਵਰਿੰਦਰ ਸਹਿਵਾਗ ਨੇ ਪਾਕਿਸਤਾਨ ਖਿਲਾਫ ਹੀ ਵਨਡੇ ਵਿਚ ਡੈਬਿਊ ਕੀਤਾ ਸੀ ਅਤੇ ਉਨ੍ਹਾਂ ਦਾ ਐਵਰੇਜ਼ ਪਾਕਿਸਤਾਨ ਖਿਲਾਫ 90-100 ਦਾ ਹੈ। ਇਹੀ ਕਾਰਨ ਹੈ ਕਿ ਪਾਕਿਸਤਾਨੀ ਖਿਡਾਰੀਆਂ ਦੇ ਨਾਲ-ਨਾਲ ਦਰਸ਼ਕ ਵੀ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ ਸਨ ਅਤੇ ਜੱਲਾਦ ਬੱਲੇਬਾਜ਼ ਬੁਲਾਉਂਦੇ ਸਨ।
ਵਰਿੰਦਰ ਸਹਿਵਾਗ ਨੇ ਆਪਣੇ ਇੰਟਰਵਿਊ ਵਿਚ ਇਹ ਵੀ ਕਿਹਾ ਸੀ ਕਿ ਉਨ੍ਹਾਂ ਦਾ ਧੋਨੀ ਨਾਲ ਕਦੇ ਕੋਈ ਵਿਵਾਦ ਨਹੀਂ ਰਿਹਾ ਹੈ ਨਾ ਹੀ ਉਨ੍ਹਾਂ ਨੇ ਧੋਨੀ ਦੀ ਕਪਤਾਨੀ ਉੱਤੇ ਕਦੇ ਕੋਈ ਸਵਾਲ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਮੈਂ ਸਿਰਫ ਪ੍ਰੈੱਸ ਕਾਂਫਰੈਂਸ ਵਿਚ ਇਹ ਕਿਹਾ ਸੀ ਕਿ ਵਿਸ਼ਵ ਅਸੀਂ ਪੂਰੀ ਟੀਮ ਦੀ ਮਿਹਨਤ ਨਾਲ ਜਿੱਤਿਆ ਹੈ, ਸਿਰਫ ਕਪਤਾਨ ਨੂੰ ਨਹੀਂ ਪੂਰੀ ਟੀਮ ਨੂੰ ਕਰੈਡਿਟ ਮਿਲਣਾ ਚਾਹੀਦਾ ਹੈ।


Related News