ਸਹਿਵਾਗ ਬੋਲੇ- ਉੁਂਗਲੀ ਚੁੱਕਣ ਨਾਲ ਕੁਝ ਨਹੀਂ ਮਿਲਦਾ, ਤਾਂ ਕੀ ਕੁੰਬਲੇ ਨੇ ਇਸ ਤਰ੍ਹਾਂ ਕੀਤਾ?

06/24/2017 4:55:53 AM

ਨਵੀਂ ਦਿੱਲੀ— ਅਨਿਲ ਕੁੰਬਲੇ ਦੇ ਅਸਤੀਫੇ 'ਤੋਂ ਬਾਅਦ ਭਾਰਤੀ ਟੀਮ ਦੇ ਸਾਬਕਾ ਧਮਾਕੇਦਾਰ ਬੱਲੇਬਾਜ਼ ਵਰਿੰਦਰ ਸਹਿਵਾਗ ਦਾ ਇਕ 'ਗੁਪਤ ਸੰਦੇਸ਼' ਚਰਚਾ 'ਚ ਹੈ। ਸਹਿਵਾਗ ਨੇ ਇੰਸਟਾਗ੍ਰਾਮ 'ਤੇ ਇਕ ਫੋਟੇ ਸ਼ੇਅਰ ਕੀਤੀ ਹੈ, ਜਿਸ 'ਚ ਕੁੰਬਲੇ-ਵਿਰਾਟ ਦੇ ਮਾਮਲੇ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ। ਸਹਿਵਾਗ ਦੇ ਨਾਲ ਹੀ ਲਿਖਿਆ ਹੈ 'ਉਂਗਲੀ ਦਿਖਾਉਣੀ ਠੀਕ ਨਹੀਂ' ਸਹਿਵਾਗ ਵੀ ਉਨ੍ਹਾਂ ਪੰਜ ਦਾਅਵੇਦਾਰਾਂ 'ਚ ਇਕ ਹੈ, ਜੋ ਭਾਰਤੀ ਟੀਮ ਦੇ ਕੋਚ ਬਣਨ ਦੌੜ 'ਚ ਸ਼ਾਮਲ ਹਨ।
ਮੰਗਲਵਾਰ ਨੂੰ ਕੋਚ ਦੇ ਅਸਤੀਫਾ ਦੇਣ ਤੋਂ ਬਾਅਦ ਟਵਿਟਰ 'ਤੇ ਲਿਖਿਆ ਹੈ ਕਿ ਵਿਰਾਟ ਨੂੰ ਉਸਦੀ ਸ਼ੈਲੀ ਪਸੰਦ ਨਹੀਂ ਸੀ ਅਤੇ ਉਹ ਮੁੱਖ ਕੋਚ ਦੇ ਤੌਰ 'ਤੇ ਉਸਦਾ ਦੇਖਣਾ ਨਹੀਂ ਚਾਹੁੰਦੇ ਸਨ। ਇਹ ਵੀ ਮਾਮਲਾ ਚਰਚਾ 'ਚ ਆਇਆ ਹੈ ਕਿ ਜੇਕਰ ਕੁੰਬਲੇ ਦੇ ਕੋਚ ਅਹੁਦੇ 'ਤੇ ਐਕਸ਼ਟੇਸ਼ਨ ਮਿਲਦਾ ਤਾਂ ਕੋਹਲੀ ਕਪਤਾਨੀ ਤੱਕ ਛੱਡ ਦਿੰਦੇ। ਅਨਿਲ ਕੁੰਬਲੇ ਦੇ ਅਸਤੀਫੇ ਤੋਂ ਬਾਅਦ ਬੀ.ਸੀ.ਸੀ.ਆਈ. ਨੂੰ ਨਵੇਂ ਕੋਚ ਦੀ ਤਲਾਸ਼ ਹੈ। ਵਰਿੰਦਰ ਸਹਿਵਾਗ, ਟਾਮ ਮੂਡੀ, ਰਿਚਰਡ ਪਾਈਬਸ, ਲਾਲਚੰਦ ਰਾਜਪੂਤ ਅਤੇ ਡੋਡਾ ਗਣੇਸ਼ ਨੇ ਕੋਚ ਦੇ ਲਈ ਅਪਲਾਈ ਕੀਤਾ ਸੀ, ਹੁਣ ਬੀ.ਸੀ.ਸੀ.ਆਈ. ਨੇ ਭਾਰਤੀ ਟੀਮ ਦੇ ਕੋਚ ਲਈ ਅਤੇ ਅਰਜ਼ੀਆਂ ਲੈਣ ਦਾ ਫੈਸਲਾ ਕੀਤਾ।


Related News