ਸੌਰਾਸ਼ਟਰ ਨੇ ਜੰਮੂ ਕਸ਼ਮੀਰ ਨੂੰ ਹਰਾਇਆ, ਜਡੇਜਾ ਬਣੇ ''ਮੈਨ ਆਫ ਦ ਮੈਚ''

10/17/2017 1:32:16 AM

ਰਾਜਕੋਟ— 'ਮੈਨ ਆਫ ਦ ਮੈਚ' ਰਵਿੰਦਰ ਜਡੇਜਾ ਦੇ ਆਲਰਾਊਂਡਰ ਖੇਡ ਤੇ ਆਫ ਸਪਿਨਰ ਵੰਦਿਤ ਜਿਵਰਾਜਾਨੀ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਸੌਰਾਸ਼ਟਰ ਨੇ ਰਣਜੀ ਟਰਾਫੀ ਗਰੁੱਪ 'ਬੀ' ਮੈਚ ਦੇ ਤੀਜੇ ਦਿਨ ਹੀ ਸੋਮਵਾਰ ਨੂੰ ਇੱਥੇ ਜੰਮੂ ਕਸ਼ਮੀਰ ਨੂੰ ਪਾਰੀ ਤੇ 212 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੇ ਮੈਚ 'ਚ ਬੋਨਸ ਸਹਿਤ 7 ਅੰਕ ਹਾਸਲ ਕਰ ਲਏੇ।
ਜੰਮੂ ਦੀ ਪਹਿਲੀ ਪਾਰੀ 156 ਦੌੜਾਂ 'ਤੇ ਢੇਰ
ਸੌਰਾਸ਼ਟਰ ਨੇ ਰਵਿੰਦਰ ਜਡੇਜਾ ਦੇ 201 ਦੌੜਾਂ ਦੀ ਮਦਦ ਨਾਲ ਆਪਣੀ ਪਹਿਲੀ ਪਾਰੀ 7 ਵਿਕਟਾਂ 'ਤੇ 624 ਦੌੜਾਂ 'ਤੇ ਐਲਾਨ ਕਰ ਕੀਤੀ। ਇਸ ਤੋਂ ਬਾਅਦ ਉਸ ਨੇ ਜੰਮੂ ਕਸ਼ਮੀਰ ਨੂੰ ਸੋਮਵਾਰ ਸਵੇਰੇ ਪਹਿਲੀ ਪਾਰੀ 'ਚ 156 ਦੌੜਾਂ 'ਤੇ ਢੇਰ ਕਰ ਦਿੱਤਾ। ਰਵਿੰਦਰ ਜਡੇਜਾ ਨੇ 40 ਦੌੜਾਂ 'ਤੇ 4 ਵਿਕਟਾਂ ਤੇ ਧਰਮੇਂਦਰ ਸਿੰਘ ਜਡੇਜਾ ਨੇ 68 ਦੌੜਾਂ 'ਤੇ 6 ਵਿਕਟਾਂ ਹਾਸਲ ਕੀਤੀਆਂ। ਸੌਰਾਸ਼ਟਰ ਦੇ ਕਪਤਾਨ ਚੇਤੇਸ਼ਵਰ ਪੁਜਾਰਾ ਨੇ ਜੰਮੂ ਕਸ਼ਮੀਰ ਨੂੰ ਫਾਲੋਆਨ ਦੇ ਲਈ ਸੱਦਿਆ।


Related News