ਵਿੰਬਲਡਨ ''ਚੋਂ ਬਾਹਰ ਹੋ ਸਕਦੀ ਹੈ ਸਤੋਸੁਰ

06/17/2017 2:17:35 AM

ਸਿਡਨੀ—ਸਾਬਕਾ ਯੂ. ਐੱਸ. ਓਪਨ ਚੈਂਪੀਅਨ ਆਸਟ੍ਰੇਲੀਆ ਦੀ ਸਾਮੰਥਾ ਸਤੋਸੁਰ ਦਾ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੇ ਸਾਲ ਦੇ ਤੀਸਰੇ ਗ੍ਰੈਂਡ ਸਲੈਮ ਵਿੰਬਲਡਨ ਟੈਨਿਸ ਟੂਰਨਾਮੈਂਟ ਵਿਚ ਹੱਥ ਦੀ ਸੱਟ ਕਾਰਨ ਖੇਡਣਾ ਸ਼ੱਕੀ ਹੈ। ਆਸਟ੍ਰੇਲੀਆਈ ਮੀਡੀਆ ਅਨੁਸਾਰ ਸਤੋਸੁਰ ਦੇ ਸੱਜੇ ਹੱਥ ਵਿਚ ਫਰੈਕਚਰ ਦਾ ਸ਼ੱਕ ਹੈ। 33 ਸਾਲਾ ਖਿਡਾਰਨ ਨੂੰ ਫਰੈਂਚ ਓਪਨ ਦੇ ਚੌਥੇ ਦੌਰ 'ਚ ਜੇਲੇਨਾ ਓਸਤਾਪੇਂਕਾ ਦੇ ਨਾਲ ਮੈਚ ਦੌਰਾਨ ਸੱਟ ਲੱਗ ਗਈ ਸੀ, ਜੋ ਬਾਅਦ ਵਿਚ ਚੈਂਪੀਅਨ ਬਣੀ। ਸਤੋਸੁਰ ਇਸ ਹਾਰ ਤੋਂ ਬਾਅਦ ਇਲਾਜ ਲਈ ਆਸਟ੍ਰੇਲੀਆ ਪਰਤ ਆਈ ਸੀ। ਜਾਂਚ ਤੋਂ ਬਾਅਦ ਉਸਦੇ ਫਰੈਕਚਰ ਦੀ ਪੁਸ਼ਟੀ ਹੋਈ ਹੈ।


Related News