ਜਦੋਂ ਯੁਵੀ ਦੇ ਹਮਸ਼ਕਲ ਦੀ ਫੋਟੋ ''ਤੇ ਸਾਨੀਆ ਨੇ ਲਈ ਚੁਟਕੀ ਤਾਂ ਪ੍ਰਸ਼ੰਸਕਾਂ ਨੇ ਕੀਤੇ ਇਹ ਟਵੀਟ

06/17/2017 2:17:38 PM

ਨਵੀਂ ਦਿੱਲੀ — ਕ੍ਰਿਕਟ ਦੀ ਦੁਨੀਆ 'ਚ ਸਿਕਸਰ ਕਿੰਗ ਦੇ ਨਾਂ ਨਾਲ ਮਸ਼ਹੂਰ ਯੁਵਰਾਜ ਸਿੰਘ ਲਈ ਵੀਰਵਾਰ ਦਾ ਦਿਨ ਬਹੁਤ ਹੀ ਖਾਸ ਰਿਹਾ ਸੀ, ਦਰਅਸਲ ਚੈਂਪੀਅਨਸ ਟਰਾਫੀ 'ਚ ਬੰਗਲਾਦੇਸ਼ ਖਿਲਾਫ ਦੂਜਾ ਸੈਮੀਫਾਈਨਲ ਯੁਵੀ ਦਾ 300ਵਾਂ ਇਕ ਰੋਜ਼ਾਂ ਸੀ ਅਤੇ ਇਸ ਮੁਕਾਬਲੇ 'ਚ ਭਾਰਤੀ ਟੀਮ ਨੇ ਸ਼ਾਨਦਾਰ ਜਿੱਤ ਵੀ ਹਾਸਲ ਕੀਤੀ। ਇਸ ਮੈਚ ਦੌਰਾਨ ਯੁਵੀ ਦੀ ਮੁਲਾਕਾਤ ਆਪਣੇ ਇਕ ਹਮਸ਼ਕਲ ਨਾਲ ਹੋਈ, ਜਿਸ ਤੋਂ ਬਾਅਦ ਯੁਵੀ ਨੇ ਆਪਣੇ ਹਮਸ਼ਕਲ ਨਾਲ ਫੋਟੋ ਖਿਚਵਾਈ, ਜਿਸ ਨੂੰ ਬੀ. ਸੀ. ਸੀ. ਆਈ. ਨੇ ਆਪਣੇ ਟਵਿੱਟਰ ਹੈਂਡਲ 'ਤੇ ਪੋਸਟ ਕੀਤਾ। 
ਬੀ. ਸੀ. ਸੀ. ਆਈ. ਤੋਂ ਬਾਅਦ ਹੁਣ ਭਾਰਤ ਦੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਵੀ ਯੁਵਰਾਜ ਸਿੰਘ ਦੀ ਫੋਟੋ 'ਤੇ ਟਵੀਟ ਕਰਕੇ ਉਸ ਦਾ ਮਜ਼ਾਕ ਬਣਾਇਆ। 

ਜਿਸ'ਤੇ ਯੁਵਰਾਜ ਨੇ ਵੀ ਟਵਿਟ ਕੀਤਾ, ਉਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਸਾਨੀਆ ਮਿਰਜ਼ਾ ਨੇ ਲਿਖਿਆ ਕਿ ਦੋਵੇਂ ਇਕੋ ਜਿਹੇ ਲੱਗ ਰਹੇ ਹਨ। ਇਸ 'ਤੇ ਯੁਵਰਾਜ ਸਿਘ ਨੇ ਲਿਖਿਆ, 'ਇਹ ਨੋ ਮਿਰਚੀ'।

ਜਿੱਥੇ ਸਾਨਿਆ ਨੇ ਟਵੀਟ ਕੀਤਾ ਉਥੇ ਉਸ ਦਾ ਮਜ਼ਾਕ ਵੀ ਬਣਿਆ। ਕਈ ਲੋਕਾਂ ਨੇ ਉਸ ਦੇ ਪਾਕਿਸਤਾਨ ਦੇ ਰਿਸਤੇ ਦਾ ਵੀ ਜ਼ਿਕਰ ਕੀਤਾ। ਇਕ ਨੇ ਲਿਖਿਆ ਕਿ ਸਾਨੀਆ ਮਿਰਜ਼ਾ ਦੀ ਟੀਮ ਪਾਕਿਸਤਾਨ 18 ਜੂਨ ਨੂੰ ਭਾਰਤ ਤੋਂ ਬੂਰੀ ਤਰ੍ਹਾਂ ਨਾਲ ਹਾਰੇਗੀ। ਇਕ ਨੇ ਲਿਖਿਆ ਪਾਕਿਸਤਾਨੀ ਨਾਲ ਵਿਆਹ ਕਰਕੇ ਆਪਣੀ ਪਸੰਦ ਪਹਿਲਾ ਹੀ ਦਸ ਚੁੱਕੀ ਹੈ, ਹੁਣ ਟੈਨਿਸ ਵੀ ਉਥੇ ਹੀ ਖੇਡ, ਸਾਡੇ ਦੇਸ਼ 'ਚ ਬਹੁਤ ਹਨ ਟੈਨਿਸ ਖੇਡਣ ਵਾਲੇ ਤੇਰੀ ਲੋੜ ਨਹੀਂ ਹੈ।

ਯੁਵਰਾਜ ਸਿੰਘ ਦੀ ਇਹ ਫੋਟੋ ਬੀ. ਸੀ. ਸੀ. ਆਈ. ਨੇ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੀ ਸੀ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਬੀ. ਸੀ. ਸੀ. ਆਈ. ਨੇ ਲਿਖਿਆ ਹੈ, @YUVISTRONG 12 X 2 ਬੀ. ਸੀ. ਸੀ. ਆਈ ਪੁੱਛਣਾ ਚਾਹੁੰਦੀ ਸੀ ਕਿ ਕੀ ਦੋ ਯੁਵਰਾਜ ਹੋ ਗਏ ਹਨ? ਇਸ ਦੇ ਜਵਾਬ 'ਚ ਯੁਵਰਾਜ ਨੇ ਲਿਖਿਆ 'ਨੋ ਚਾਂਸ'।


 


Related News