ਚਾਈਨਾ ਓਪਨ ''ਚ ਸਾਨੀਆ ਦਾ ਸਫਰ ਖਤਮ

10/07/2017 10:51:42 PM

ਬੀਜਿੰਗ- ਭਾਰਤ ਦੀ ਸਾਨੀਆ ਮਿਰਜ਼ਾ ਅਤੇ ਉਸ ਦੀ ਜੋੜੀਦਾਰ ਪੇਂਗ ਸ਼ੁਆਈ ਦਾ ਚਾਈਨਾ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਡਬਲ ਸੈਮੀਫਾਈਨਲ 'ਚ ਸ਼ਨੀਵਾਰ ਨੂੰ ਹਾਰ ਦੇ ਨਾਲ ਸਫਰ ਖਤਮ ਹੋ ਗਿਆ। ਸਾਨੀਆ ਅਤੇ ਘਰੇਲੂ ਚੀਨੀ ਖਿਡਾਰਨ ਸ਼ੁਆਈ ਟੂਰਨਾਮੈਂਟ 'ਚ ਬਤੌਰ ਤੀਜਾ ਦਰਜਾ ਜੋੜੀ ਦੇ ਰੂਪ 'ਚ ਉਤਰੀਆਂ ਸਨ ਪਰ ਆਪਣੀ ਸਾਬਕਾ ਜੋੜੀਦਾਰ ਸਵਿਟਜ਼ਰਲੈਂਡ ਦੀ ਮਾਰਟਿਨਾ ਹਿੰਗੀਸ ਖਿਲਾਫ ਉਸ ਨੂੰ ਸੁਪਰ ਟਾਈਬ੍ਰੇਕ 'ਚ ਹਾਰ ਝੱਲਣੀ ਪੈ ਗਈ। ਭਾਰਤੀ-ਚੀਨੀ ਜੋੜੀ ਦਾ ਹਿੰਗੀਸ ਅਤੇ ਯੰਗ ਜਾਨ ਯਾਨ ਦੀ ਚੋਟੀ ਦਾ ਦਰਜਾ ਜੋੜੀ ਹੱਥੋਂ 6-2, 1-6, 5-10 ਦੀ ਹਾਰ ਦੇ ਨਾਲ ਸਫਰ ਖਤਮ ਹੋ ਗਿਆ।
ਹਿੰਗੀਸ-ਜਾਨ ਦੀ ਜੋੜੀ ਹੁਣ ਫਾਈਨਲ 'ਚ ਹੰਗਰੀ ਦੀ ਟਿਮੀਆ ਬਾਬੋਸ ਅਤੇ ਚੈੱਕ ਗਣਰਾਜ ਦੇ ਆਂਦਰਿਆ  ਲਾਵਾਕੋਵਾ ਨਾਲ ਖਿਤਾਬ ਲਈ ਭਿੜੇਗੀ, ਜਿਨ੍ਹਾਂ ਨੇ ਇਕਾਤੇਰਿਨਾ ਮਾਕਾਰੋਵਾ ਅਤੇ ਏਲੀਨਾ ਵੇਸਨੀਨਾ ਨੂੰ 7-5, 6-4, 10-8 ਨਾਲ ਹਰਾਇਆ ਸੀ।


Related News