ਸਾਕਸ਼ੀ, ਬਜਰੰਗ, ਵਿਨੇਸ਼ ਨੂੰ ਦਿਖਾਉਣਾ ਹੋਵੇਗਾ ਦਮ

08/20/2017 5:38:22 PM

ਪੈਰਿਸ— ਭਾਰਤੀ ਸੀਨੀਅਰ ਕੁਸ਼ਤੀ ਟੀਮ ਦੇ ਸਟਾਰ ਪਹਿਲਵਾਨਾਂ ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕਾ, ਬਜਰੰਗ ਅਤੇ ਵਿਨੇਸ਼ ਫੋਗਾਟ ਨੂੰ ਸੋਮਵਾਰ ਨੂੰ ਇੱਥੇ ਸ਼ੁਰੂ ਹੋ ਰਹੀ ਕੁਸ਼ਤੀ ਪ੍ਰਤੀਯੋਗਿਤਾ 'ਚ ਆਪਣਾ ਦਮ ਦਿਖਾਉਣਾ ਹੋਵੇਗਾ ਅਤੇ ਧਾਕੜ ਪਹਿਲਵਾਨ ਸੁਸ਼ੀਲ ਕੁਮਾਰ ਦੇ 2010 'ਚ ਜਿੱਤੇ ਗਏ ਸੋਨ ਤਮਗੇ ਦੇ ਇਤਿਹਾਸ ਨੂੰ ਦੋਹਰਾਉਣਾ ਹੋਵੇਗਾ।

ਸੁਸ਼ੀਲ ਅਤੇ ਯੋਗੇਸ਼ਵਰ ਦੱਤ ਜਿਹੇ ਧਾਕੜ ਪਹਿਲਵਾਨ ਹੁਣ ਟੀਮ ਦਾ ਹਿੱਸਾ ਨਹੀਂ ਹਨ ਅਤੇ ਅਜਿਹੇ 'ਚ ਭਾਰਤੀ ਪਹਿਲਵਾਨਾਂ ਦੇ ਕੋਲ ਮੌਕਾ ਹੈ ਕਿ ਉਹ ਵਿਸ਼ਵ ਪੱਧਰ 'ਤੇ ਆਪਣੀ ਛਾਪ ਛੱਡਣ। ਸੁਸ਼ੀਲ ਭਾਰਤੀ ਪਹਿਲਵਾਨਾਂ ਦਾ ਹੌਸਲਾ ਵਧਾਉਣ ਇਸ ਸਮੇਂ ਪੈਰਿਸ 'ਚ ਮੌਜੂਦ ਹਨ ਅਤੇ ਉਨ੍ਹਾਂ ਦੀ ਮੌਜੂਦਗੀ ਪਹਿਲਵਾਨਾਂ ਨੂੰ ਇਤਿਹਾਸ ਦੋਹਰਾਉਣ ਦੇ ਲਈ ਪ੍ਰੇਰਿਤ ਕਰੇਗੀ।

ਭਾਰਤ ਦੀ 24 ਮੈਂਬਰੀ ਟੀਮ ਇਸ ਪ੍ਰਤੀਯੋਗਿਤਾ 'ਚ ਪੁਰਸ਼ ਫ੍ਰੀ ਸਟਾਈਲ ਅਤੇ ਗ੍ਰੀਕੋ ਰੋਮਨ ਵਰਗ ਅਤੇ ਮਹਿਲਾ ਵਰਗ ਆਪਣੀ ਦਮਦਾਰ ਚੁਣੌਤੀ ਰੱਖੇਗੀ। ਭਾਰਤ ਨੂੰ ਪ੍ਰਤੀਯੋਗਿਤਾ 'ਚ ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਅਤੇ ਪੁਰਸ਼ਾਂ 'ਚ ਬਜਰੰਗ, ਸੰਦੀਪ ਤੋਮਰ ਅਤੇ ਪ੍ਰਵੀਨ ਰਾਣਾ ਤੋਂ ਉਮੀਦਾਂ ਰਹਿਣਗੀਆਂ। ਭਾਰਤੀ ਟੀਮ ਨੇ ਚੈਂਪੀਅਨਸ਼ਿਪ ਤੋਂ ਪਹਿਲਾਂ ਹੀ 18 ਅਸਗਤ ਤੱਕ ਖਾਸ ਟ੍ਰੇਨਿੰਗ ਕੈਂਪ 'ਚ ਹਿੱਸਾ ਲਿਆ ਸੀ। ਟ੍ਰੇਨਿੰਗ ਕੈਂਪ ਦੇ ਦੌਰਾਨ ਬਜਰੰਗ ਨੇ ਰਾਹੁਲ ਮਾਨ ਨੂੰ ਅੰਤਿਮ ਚੋਣ ਟ੍ਰਾਇਲ 'ਚ 10-0 ਨਾਲ ਹਰਾ ਕੇ 65 ਕਿਲੋਗ੍ਰਾਮ ਦੀ ਫ੍ਰੀ ਸਟਾਈਲ ਵਰਗ 'ਚ ਉਤਰਨ ਦਾ ਹੱਕ ਪ੍ਰਾਪਤ ਕੀਤਾ ਸੀ।


Related News