ਸਚਿਨ ਦੇ ਪੁੱਤਰ ਅਰਜੁਨ ਤੇਂਦੁਲਕਰ ਨੇ ਅੰਡਰ-19 ''ਚ ਕੀਤਾ ਧਮਾਕੇਦਾਰ ਪ੍ਰਦਰਸ਼ਨ

11/22/2017 11:21:17 PM

ਮੁੰਬਈ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਸਚਿਨ ਤੇਂਦੁਲਕਰ ਦੇ ਪੁੱਤਰ ਇਕ ਵਾਰ ਫਿਰ ਚਰਚਾਂ 'ਚ ਹਨ। ਇਸ ਵਾਰ ਅਰਜੁਨ ਤੇਂਦੁਲਕਰ ਆਪਣੇ ਪ੍ਰਦਰਸ਼ਨ ਦੀ ਵਜ੍ਹਾਂ ਨਾਲ ਚਰਚਾਂ 'ਚ ਆਏ ਹਨ। ਕੂਚ ਬਿਹਾਰ ਟਰਾਫੀ ਅੰਡਰ-19 ਟੂਰਨਾਮੈਂਟ 'ਚ ਖੇਡੇ ਗਏ ਮੁੰਬਈ ਤੇ ਮੱਧ ਪ੍ਰਦੇਸ਼ ਦੇ ਮੈਚ 'ਚ ਅਰਜੁਨ ਤੇਂਦੁਲਕਰ ਨੇ ਧਮਾਕੇਦਾਰ ਗੇਂਦਬਾਜ਼ੀ ਕੀਤੀ ਹੈ ਤੇ ਮੱਧ ਪ੍ਰਦੇਸ਼ ਦੀ ਦੂਜੀ ਪਾਰੀ 'ਚ 5 ਬੱਲੇਬਾਜ਼ਾਂ ਨੂੰ ਆਊਟ ਕੀਤਾ।
ਮੱਧ ਪ੍ਰਦੇਸ਼ ਦੀ ਟੀਮ ਨੇ ਪਹਿਲੀ ਪਾਰੀ 'ਚ 361 ਦੌੜਾਂ ਬਣਾਈਆਂ ਸਨ ਤੇ ਮੁੰਬਈ ਦੀ ਟੀਮ ਨੇ ਪਹਿਲੀ ਪਾਰੀ 'ਚ 561 ਦੌੜਾਂ ਬਣਾਈਆਂ। ਜਿਸ ਤੋਂ ਬਾਅਦ ਦੂਜੀ ਪਾਰੀ 'ਚ 411 ਦੌੜਾਂ 'ਤੇ ਢੇਰ ਹੋ ਗਈ।


Related News