ਯੁਵੀ ਜਾਂ ਧੋਨੀ ਨੇ ਨਹੀਂ ਸਗੋਂ ਇਸ ਭਾਰਤੀ ਖਿਡਾਰੀ ਨੇ ਕੰਗਾਰੂਆਂ ਖਿਲਾਫ ਕੀਤੀ ਹੈ ਛੱਕਿਆਂ ਦੀ ਬਰਸਾਤ

09/21/2017 2:43:14 PM

ਨਵੀਂ ਦਿੱਲੀ— ਅੱਜ ਕੱਲ ਲੰਬੇ-ਲੰਬੇ ਛੱਕੇ ਮਾਰਨ ਵਿੱਚ ਹਾਰਦਿਕ ਪੰਡਯਾ ਦਾ ਨਾਮ ਸ਼ਾਮਲ ਹੋ ਚੁੱਕਿਆ ਹੈ। ਉਹ ਗਰਾਊਂਡ ਉੱਤੇ ਉਤਰਦੇ ਹਨ ਅਤੇ ਤਾਬੜ-ਤੋੜ ਸ਼ਾਰਟਸ ਖੇਡਣਾ ਸ਼ੁਰੂ ਕਰ ਦਿੰਦੇ ਹਨ। ਪਹਿਲੇ ਵਨਡੇ ਵਿਚ ਉਨ੍ਹਾਂ ਨੇ ਸ਼ਾਨਦਾਰ 5 ਛੱਕੇ ਜੜੇ ਸਨ ਅਤੇ ਆਸਟਰੇਲੀਆਈ ਟੀਮ ਨੂੰ ਬੈਕਫੁੱਟ ਉੱਤੇ ਲਿਆ ਕੇ ਖੜ੍ਹਾ ਕਰ ਦਿੱਤਾ ਸੀ। ਪਰ ਆਸਟਰੇਲੀਆ ਦੇ ਖਿਲਾਫ ਸਭ ਤੋਂ ਜ਼ਿਆਦਾ ਛੱਕੇ ਮਾਰਨ ਦੀ ਗੱਲ ਹੋਵੇ ਤਾਂ ਪੰਡਯਾ ਸਭ ਤੋਂ ਪਿੱਛੇ ਨਜ਼ਰ ਆਉਂਦੇ ਹਨ। ਵਿਰਾਟ ਅਤੇ ਧੋਨੀ ਵੀ ਪਹਿਲੇ ਨੰਬਰ ਉੱਤੇ ਨਹੀਂ ਹਨ। ਦੋਨੋਂ ਕ੍ਰਿਕਟਰਾਂ ਨੇ ਭਾਵੇਂ ਹੀ ਕਈ ਮੈਚ ਜਿਤਾਏ ਹਨ। ਪਰ ਛੱਕਿਆਂ ਦੇ ਮਾਮਲੇ ਵਿਚ ਧੋਨੀ, ਸਚਿਨ ਜਾਂ ਯੁਵਰਾਜ ਨਹੀਂ, ਸਗੋਂ ਇਹ ਭਾਰਤੀ ਕ੍ਰਿਕਟਰ ਨੰਬਰ ਇਕ 'ਤੇ ਹੈ। ਜਾਣਦੇ ਹਾਂ ਕੌਣ ਹੈ ਭਾਰਤੀ ਟੀਮ ਦੇ ਟਾਪ 5 ਕ੍ਰਿਕਟਰ ਜਿਨ੍ਹਾਂ ਨੇ ਆਸਟਰੇਲੀਆ ਖਿਲਾਫ ਸਭ ਤੋਂ ਜ਼ਿਆਦਾ ਛੱਕੇ ਜੜ੍ਹੇ।
ਵਿਰਾਟ ਕੋਹਲੀ (ਨੰਬਰ 5)
ਵਿਰਾਟ ਕੋਹਲੀ ਨੇ ਆਸਟਰੇਲੀਆ ਖਿਲਾਫ ਹੁਣ ਤੱਕ 24 ਵਨਡੇ ਖੇਡ ਦੇ ਹੋਏ 1002 ਦੌੜਾਂ ਬਣਾਈਆਂ ਹਨ। ਜਿਸ ਵਿਚ 5 ਸੈਂਕੜੇ ਅਤੇ 4 ਅਰਧ ਸੈਂਕੜੇ ਸ਼ਾਮਲ ਹਨ। 13 ਛੱਕਿਆਂ ਨਾਲ ਉਹ 5 ਨੰਬਰ ਉੱਤੇ ਕਾਇਮ ਹਨ।
ਯੁਵਰਾਜ ਸਿੰਘ (ਨੰਬਰ 4)
ਯੁਵਰਾਜ ਸਿੰਘ ਭਾਰਤੀ ਟੀਮ ਤੋਂ ਫਿਲਹਾਲ ਬਾਹਰ ਚੱਲ ਰਹੇ ਹਨ। 41 ਵਨਡੇ ਖੇਡਦੇ ਹੋਏ ਉਨ੍ਹਾਂ ਨੇ 981 ਦੌੜਾਂ ਬਣਾਈਆਂ ਹਨ, ਜਿਸ ਵਿਚ 2 ਸੈਂਕੜੇ ਅਤੇ 4 ਅਰਧ ਸੈਂਕੜੇ ਸ਼ਾਮਲ ਹਨ। ਉਨ੍ਹਾਂ ਨੇ ਹੁਣ ਤੱਕ ਆਸਟਰੇਲੀਆ ਖਿਲਾਫ 16 ਛੱਕੇ ਜੜੇ ਹਨ।
ਐਮ.ਐਸ. ਧੋਨੀ (ਨੰਬਰ 3)
ਧੋਨੀ ਦਾ ਰਿਕਾਰਡ ਵੀ ਆਸਟਰੇਲੀਆ ਖਿਲਾਫ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ ਹੁਣ ਤੱਕ 44 ਵਨਡੇ ਖੇਡਦੇ ਹੋਏ ਆਸਟਰੇਲੀਆ ਖਿਲਾਫ 1334 ਦੌੜਾਂ ਬਣਾਈਆਂ ਹਨ। ਜਿਸ ਵਿਚ 2 ਸੈਂਕੜੇ ਅਤੇ 7 ਅਰਧ ਸੈਂਕੜੇ ਸ਼ਾਮਲ ਹਨ। 26 ਛੱਕੇ ਲਗਾ ਕੇ ਧੋਨੀ ਨੰਬਰ 3 ਮੌਜੂਦ ਹਨ।
ਸਚਿਨ ਤੇਂਦੁਲਕਰ
ਸਚਿਨ ਤੇਂਦੁਲਕਰ ਹਮੇਸ਼ਾ ਤੋਂ ਹੀ ਆਸਟਰੇਲੀਆ ਖਿਲਾਫ ਖਤਰਨਾਕ ਸਾਬਤ ਹੋਏ ਹਨ। ਆਸਟਰੇਲੀਆ ਖਿਲਾਫ ਉਨ੍ਹਾਂ ਨੇ 71 ਵਨਡੇ ਖੇਡੇ ਅਤੇ 3077 ਦੌੜਾਂ ਬਣਾਈਆਂ ਹਨ। ਜਿਸ ਵਿਚ 9 ਸੈਂਕੜੇ ਅਤੇ 15 ਅਰਧ ਸੈਂਕੜੇ ਸ਼ਾਮਲ ਹਨ। ਆਸਟਰੇਲੀਆ ਖਿਲਾਫ ਸਭ ਤੋਂ ਜ਼ਿਆਦਾ ਛੱਕੇ ਮਾਰਨ ਵਿੱਚ ਉਹ ਦੂਜੇ ਨੰਬਰ ਉੱਤੇ ਹਨ। ਉਨ੍ਹਾਂ ਨੇ 35 ਛੱਕੇ ਜੜੇ ਹਨ।
ਰੋਹੀਤ ਸ਼ਰਮਾ (ਨੰਬਰ 1)
ਭਾਰਤੀ ਟੀਮ ਦੇ ਸ਼ਾਨਦਾਰ ਓਪਨਰ ਰੋਹਿਤ ਸ਼ਰਮਾ ਆਸਟਰੇਲੀਆ ਖਿਲਾਫ ਖਤਰਨਾਕ ਸਾਬਤ ਹੁੰਦੇ ਹਨ। ਆਸਟਰੇਲੀਆ ਖਿਲਾਫ 24 ਵਨਡੇ ਖੇਡਦੇ ਹੋਏ ਉਨ੍ਹਾਂ ਨੇ 1325 ਦੌੜਾਂ ਬਣਾਈਆਂ ਹਨ। ਜਿਸ ਵਿਚ 5 ਸੈਂਕੜੇ ਅਤੇ 3 ਅਰਧ ਸੈਂਕੜੇ ਸ਼ਾਮਲ ਹਨ। ਰੋਹਿਤ ਆਸਟਰੇਲੀਆ ਖਿਲਾਫ 44 ਛੱਕੇ ਲਗਾ ਕੇ ਨੰਬਰ ਇਕ 'ਤੇ ਕਾਇਮ ਹਨ।


Related News