ਰੋਹਿਤ ਨੇ ਦੱਸਿਆ ਕਿਉਂ ਭਾਰਤੀ ਟੀਮ ਕੋਹਲੀ ਦੀ ਕਪਤਾਨੀ ''ਚ ਲਗਾਤਾਰ ਕਰ ਰਹੀ ਹੈ ਜਿੱਤ ਹਾਸਲ

10/18/2017 7:09:07 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਨੇ ਇਕ ਵੱਡਾ ਖੁਲਾਸਾ ਵਿਰਾਟ ਕੋਹਲੀ ਦੇ ਬਾਰੇ 'ਚ ਕਰ ਦਿੱਤਾ ਹੈ। ਰੋਹਿਤ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਰਤੀ ਟੀਮ ਕੋਹਲੀ ਦੀ ਕਪਤਾਨੀ 'ਚ ਲਗਾਤਾਰ ਇਸ ਲਈ ਜਿੱਤ ਹਾਸਲ ਕਰ 'ਚ ਸਫਲ ਹੋ ਰਹੀ ਹੈ ਕਿਉਂਕਿ ਟੀਮ ਦਾ ਇਕ ਹੋਰ ਖਿਡਾਰੀ ਪਰਫਾਰਮਸ ਕਰਨ ਦੇ ਬਾਰੇ 'ਚ ਸੋਚ ਰਿਹਾ ਹੈ। ਟੀਮ 'ਚ ਇਸ ਸਮੇਂ ਇਕਜੁੱਟ ਹੋ ਕੇ ਖੇਡ ਰਹੀ ਹੈ ਜਿਸ ਦਾ ਫਲ ਭਾਰਤ ਨੂੰ ਮੈਚ ਜਿੱਤਣ ਦੇ ਰੂਪ 'ਚ ਮਿਲ ਰਿਹਾ ਹੈ।
ਰੋਹਿਤ ਸ਼ਰਮਾ ਨੇ ਕਿਹਾ ਕਿ ਜੇਕਰ ਮੈਚ ਜਾ ਟੂਰਨਾਮੈਂਟ ਟੀਮ ਜਿੱਤਦੀ ਹੈ ਤਾਂ ਇਸ ਦਾ ਪੂਰਾ ਸਿਹਰਾ ਇਕ ਜਾ ਦੋ ਖਿਡਾਰੀਆਂ ਨੂੰ ਨਹੀਂ ਸਗੋਂ ਕਿ ਹਰੇਕ ਖਿਡਾਰੀ ਨੂੰ ਜਾਦਾ ਹੈ। ਰੋਹਿਤ ਸ਼ਰਮਾ ਨੇ ਕਿਹਾ ਕਿ ਭਾਰਤੀ ਟੀਮ 'ਚ ਹਰੇਕ ਖਿਡਾਰੀ ਇਕ ਸੋਚ ਨਾਲ ਕ੍ਰਿਕਟ ਖੇਡ ਰਿਹਾ ਹੈ ਜਿਸ ਦਾ ਫਾਇਦਾ ਸਾਨੂੰ ਮਿਲ ਰਿਹਾ ਹੈ। 
 


Related News