ਰੋਜਰਸ ਕੱਪ ''ਚ ਨਡਾਲ ਦੀਆਂ ਨਜ਼ਰਾਂ ਨੰਬਰ ਵਨ ਬਣਨ ''ਤੇ

08/08/2017 11:31:03 AM

ਮਾਂਟਰੀਅਲ— ਵਿਸ਼ਵ ਰੈਂਕਿੰਗ 'ਚ ਨੰਬਰ 2 ਦੇ ਸਥਾਨ 'ਤੇ ਕਾਬਜ ਸਪੇਨ ਦੇ ਟੈਨਿਸ ਸਟਾਰ ਰਾਫੇਲ ਨਡਾਲ ਦੇ ਕੋਲ ਕੈਨੇਡਾ 'ਚ ਚਲ ਰਹੇ ਰੋਜਰਸ ਕੱਪ ਟੈਨਿਸ ਟੂਰਨਾਮੈਂਟ 'ਚ ਨੰਬਰ ਇਕ ਬਣਨ ਦਾ ਮੌਕਾ ਹੈ। 15 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨਡਾਲ ਜੇਕਰ ਰੋਜਰਸ ਕੱਪ ਦੇ ਸੈਮੀਫਾਈਨਲ 'ਚ ਪਹੁੰਚਦੇ ਹਨ ਤਾਂ ਉਹ ਵਿਸ਼ਵ ਦੇ ਨੰਬਰ ਇਕ ਖਿਡਾਰੀ ਬ੍ਰਿਟੇਨ ਦੇ ਐਂਡੀ ਮਰੇ ਨੂੰ ਚੋਟੀ ਦੇ ਸਥਾਨ ਤੋਂ ਲਾਹ ਕੇ ਪੁਰਸ਼ਾਂ ਦੀ ਪੇਸ਼ੇਵਰ ਟੈਨਿਸ ਰੈਂਕਿੰਗ 'ਚ ਚੋਟੀ 'ਤੇ ਪਹੁੰਚ ਸਕਦੇ ਹਨ। 
ਨੰਬਰ ਇਕ ਮਰੇ ਸੱਟ ਕਾਰਨ ਰੋਜਰਸ ਕੱਪ 'ਚ ਹਿੱਸਾ ਨਹੀਂ ਲੈ ਰਹੇ ਹਨ। ਉਨ੍ਹਾਂ ਨੇ ਪਿਛਲੇ ਸਾਲ ਨਵੰਬਰ 'ਚ ਟੈਨਿਸ ਰੈਂਕਿੰਗ 'ਚ ਚੋਟੀ ਦਾ ਸਥਾਨ ਹਾਸਲ ਕੀਤਾ ਸੀ। ਨਡਾਲ ਅਜੇ ਤੱਕ ਆਪਣੇ ਕਰੀਅਰ 'ਚ ਕੁਲ 141 ਹਫਤਿਆਂ ਤੱਕ ਨੰਬਰ ਇਕ ਰਹਿ ਚੁੱਕੇ ਹਨ। 31 ਸਾਲਾ ਨਡਾਲ ਨੇ ਕਿਹਾ, ''ਮੈਂ ਅਜੇ ਇਸ ਬਾਰੇ 'ਚ ਜ਼ਿਆਦਾ ਨਹੀਂ ਸੋਚਦਾ ਹਾਂ। ਮੈਂ ਇਸ ਸਮੇਂ ਆਪਣੀ ਸਹੀ ਤਿਆਰੀਆਂ 'ਤੇ ਧਿਆਨ ਦੇ ਰਿਹਾ ਹਾਂ। ਮੈਂ ਸਿਰਫ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਨੂੰ ਉਮੀਦ ਹੈ ਕਿ ਮੇਰੇ ਚੰਗੇ ਪ੍ਰਦਰਸ਼ਨ ਨਾਲ ਮੈਨੂੰ ਫਿਰ ਤੋਂ ਨੰਬਰ ਇਕ ਬਣਨ ਦਾ ਮੌਕਾ ਮਿਲ ਸਕਦਾ ਹੈ।''


Related News