ਰੋਜਰ ਫੈਡਰਰ ਨੇ ਰਿਟਾਇਰਮੈਂਟ ਦੇ ਦਿੱਤੇ ਸੰਕੇਤ

12/03/2017 6:29:42 PM

ਨਵੀਂ ਦਿੱਲੀ— ਟੈਨਿਸ ਲੇਜੇਂਡ ਰੋਡਰ ਫੈਡਰ ਨੇ ਸੰਕੇਤ ਦਿੱਤਾ ਹੈ ਕਿ ਡੇਵਿਸ ਕੱਪ ਤੋਂ ਰਿਟਾਇਰਡ ਹੋ ਰਿਹਾ ਹੈ ਜਦਕਿ ਇਹ ਵੀ ਦੱਸਿਆ ਹੈ ਕਿ ਉਸ ਦੇ ਇਕ ਹੋਰ ਓਲੰਪਿਕ ਖੇਡਣ ਦੀ ਬਹੁਤ ਘੱਟ ਸੰਭਾਵਨਾ ਹੈ। 36 ਸਾਲ ਦੀ ਉਮਰ 'ਚ ਫੈਡਰ ਨੂੰ ਇਸ ਸਵਾਲ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਉਹ ਆਪਣੇ ਕਰੀਅਰ ਦਾ ਅੰਤ ਕਦੋਂ ਕਰ ਰਿਹਾ ਹੈ। ਫੈਡਰ ਨੇ ਹਾਲ ਹੀ 'ਚ ਕਿਹਾ ਕਿ ਮੈਂ ਡੇਵਿਸ ਕੱਪ ਤੋਂ ਆਧਿਕਾਰਿਕ ਤੌਰ 'ਤੇ ਰਿਟਾਇਰਡ ਨਹੀਂ ਹੋਇਆ ਹਾਂ। ਇਹ ਸਿਰਫ ਇਸ ਲਈ ਕਿਉਂਕਿ ਬਹੁਤ ਘੱਟ ਸੰਭਾਵਨਾ ਹੈ ਕਿ ਮੈਂ ਆਪਣੇ ਕਰੀਅਰ ਦੇ ਇਸ ਪੜਾਅ 'ਤੇ ਇਸ ਪੱਧਰ 'ਤੇ ਖੇਡਾਗਾ।
ਬਿਹਤਰੀਨ ਵਾਪਸੀ
2017 ਤੋਂ ਪਹਿਲਾਂ ਪੰਜ ਸਾਲ ਉਸ ਨੇ ਟੈਨਿਸ ਦਾ ਕੋਈ ਵੱਡਾ ਟੂਰਨਾਮੈਂਟ ਨਹੀਂ ਜਿੱਤਿਆ ਸੀ। ਸੱਟ ਦੇ ਕਾਰਨ ਅਤੇ ਉਸ ਤੋਂ ਬਾਅਦ ਨੋਵਾਕ ਜੋਕੋਵਿਚ ਅਤੇ ਐਂਡੀ ਮਰੇ ਦੇ ਖੇਡ 'ਚ ਸੁਧਾਰ ਆਉਣ ਤੋਂ ਬਾਅਦ ਇਸ ਤਰ੍ਹਾਂ ਲੱਗਿਆ ਸੀ ਕਿ ਉਹ ਆਪਣੇ 17 ਗਰੈਂਡ ਸਲੈਮ 'ਚ ਅਤੇ ਕਾਰਈ ਟਾਈਟਲ ਨਹੀਂ ਜੜ੍ਹ ਸਕੇਗਾ। ਪਰ ਉਸ ਨੇ ਆਪਣੇ ਅੱਠਵੇਂ ਵਿੰਬਲਡਨ ਖਿਤਾਬ ਜਿੱਤਣ ਤੋਂ ਬਾਅਦ ਅਤੇ ਇਸ ਸਾਲ ਦੇ ਅੰਤ 'ਚ ਆਸਟਰੇਲੀਆ ਓਪਨ 'ਚ ਕੁਆਲੀਫਾਈ ਕਰ ਖੁਦ ਨੂੰ ਸਾਬਤ ਕਰ ਸਾਰਿਆ ਨੂੰ ਹੈਰਾਨ ਕਰ ਦਿੱਤਾ ਅਤੇ ਸਿਰਫ ਰਾਫੇਲ ਨਡਾਲ ਦੇ ਪਿੱਛੇ ਵਿਸ਼ਵ ਨੰਬਰ 2 ਦੇ ਰੂਪ 'ਚ ਸੀਜ਼ਨ ਖਤਮ ਕੀਤਾ। ਟੈਨਿਸ ਖੇਡ 'ਚ ਉਸ ਨੇ ਹੁਣ ਸਭ ਕੁਝ ਜਿੱਤ ਲਿਆ ਹੈ ਅਤੇ ਇਸ 'ਚ 2014 'ਚ ਸਵਿਟਜ਼ਰਲੈਂਡ ਲਈ ਡੈਵਿਸ ਕੱਪ ਟਰਾਫੀ ਵੀ ਸ਼ਾਮਲ ਹੈ।


Related News