ਰੋਬਿਨ ਉਥੱਪਾ ਦੇ ਘਰ ਆਇਆ ਨੰਨ੍ਹਾ ਮਹਿਮਾਨ, ਸ਼ੇਅਰ ਕੀਤੀ ਤਸਵੀਰ

Thursday, October 12, 2017 9:31 AM
ਰੋਬਿਨ ਉਥੱਪਾ ਦੇ ਘਰ ਆਇਆ ਨੰਨ੍ਹਾ ਮਹਿਮਾਨ, ਸ਼ੇਅਰ ਕੀਤੀ ਤਸਵੀਰ

ਨਵੀਂ ਦਿੱਲੀ,(ਬਿਊਰੋ)— ਸਟਾਰ ਵਿਕਟਕੀਪਰ ਬੱਲੇਬਾਜ਼ ਰੋਬਿਨ ਉਥੱਪਾ ਪਿਤਾ ਬਣ ਗਏ ਹਨ। 10 ਅਕਤੂਬਰ ਨੂੰ ਉਨ੍ਹਾਂ ਦੀ ਪਤਨੀ ਸ਼ੀਤਲ ਨੇ ਬੇਟੇ ਨੂੰ ਜਨਮ ਦਿੱਤਾ। ਉਥੱਪਾ ਨੇ ਆਪਣੀ ਪਤਨੀ ਅਤੇ ਨਵਜੰਮੇ ਬੱਚੇ ਦੀ ਤਸਵੀਰ ਨੂੰ ਟਵਿੱਟਰ 'ਤੇ ਸ਼ੇਅਰ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਉਥੱਪਾ ਨੇ ਟਵੀਟ ਕਰਦੇ ਹੋਏ ਲਿਖਿਆ, 'ਸਾਡੀ ਵੱਡੀ ਖੁਸ਼ੀ ਆ ਚੁੱਕੀ ਹੈ। ਨਿਏਲ ਨੋਲਨ ਉਥੱਪਾ। ਇਨ੍ਹੇ ਪਿਆਰ ਅਤੇ ਸਮਰਥਨ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ।'

ਦੱਸ ਦਈਏ ਕਿ ਉਥੱਪਾ ਅਤੇ ਸ਼ੀਤਲ ਨੇ ਸਾਲ 2016 'ਚ ਵਿਆਹ ਕੀਤਾ ਸੀ। ਇਸ ਤੋਂ ਪਹਿਲਾਂ ਇਹ ਦੋਵੇਂ 7 ਸਾਲ ਤੱਕ ਇਕ ਦੂਜੇ ਨਾਲ ਰਿਲੇਸ਼ਨ 'ਚ ਸਨ। ਉਥੱਪਾ ਫਿਲਹਾਲ ਟੀਮ ਇੰਡੀਆ ਤੋਂ ਬਾਹਰ ਹਨ। ਉਥੱਪਾ ਨੇ ਟੀਮ ਇੰਡੀਆ ਲਈ ਆਪਣਾ ਆਖਰੀ ਮੈਚ ਸਾਲ 2015 'ਚ ਜ਼ਿੰਬਾਬਵੇ ਖਿਲਾਫ ਖੇਡਿਆ ਸੀ ਪਰ ਆਈ. ਪੀ. ਐੱਲ 'ਚ ਕੋਲਕਾਤਾ ਨਾਈਟ ਰਾਈਡਰਸ ਲਈ ਉਹ ਲਗਾਤਾਰ ਚੰਗਾ ਪ੍ਰਰਦਸ਼ਨ ਕਰਦੇ ਆ ਰਹੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੀ ਘਰੇਲੂ ਟੀਮ ਕਰਨਾਟਕਾ ਨੂੰ ਛੱਡ ਕੇ ਚੇਤੇਸ਼ਵਰ ਪੁਜਾਰਾ ਦੀ ਕਪਤਾਨੀ ਵਾਲੀ ਟੀਮ ਸੌਰਾਸ਼ਟਰ ਨਾਲ ਜੁੜ ਗਏ ਹਨ। ਸਾਲ 2006 'ਚ ਭਾਰਤੀ ਟੀਮ 'ਚ ਸ਼ੁਰੂਆਤ ਕਰਨ ਵਾਲੇ ਉਥੱਪਾ ਹੁਣ ਤੱਕ ਕੁਲ 46 ਵਨਡੇ ਅਤੇ 13 ਟੀ-20 ਮੈਚ ਖੇਡ ਚੁੱਕੇ ਹਨ।  ਵਨਡੇ 'ਚ ਉਥੱਪਾ ਨੇ 25.94 ਦੀ ਔਸਤ ਨਾਲ 6 ਅਰਧਸ਼ਤਕਾਂ ਨਾਲ 934 ਦੌੜਾਂ ਹਨ ਜਦੋਂ ਕਿ ਟੀ-20 'ਚ ਉਨ੍ਹਾਂ ਦੇ ਨਾਮ 24.90 ਦੀ ਔਸਤ ਨਾਲ 249 ਦੌੜਾਂ ਦਰਜ ਹਨ।