ਰੀਓ ਤੋਂ ਬਾਅਦ ਸੰਨਿਆਸ ਲੈਣ ਬਾਰੇ ਸੋਚ ਰਹੀ ਸੀ : ਚਾਨੂ

12/09/2017 5:14:36 AM

ਨਵੀਂ ਦਿੱਲੀ— ਵਿਸ਼ਵ ਵੇਟ ਲਿਫਟਿੰਗ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲੀ ਸੋਖੋਮ ਮੀਰਾਬਾਈ ਚਾਨੂ ਨੇ ਕਿਹਾ ਕਿ ਰੀਓ ਓਲੰਪਿਕ 'ਚ ਤਮਗਾ ਜਿੱਤਣ 'ਚ ਅਸਫਲ ਤੇ ਫਿਰ ਆਲੋਚਨਾਵਾਂ ਕਾਰਨ ਇਕ ਸਮੇਂ ਉਹ ਖੇਡ ਛੱਡਣ 'ਤੇ ਵਿਚਾਰ ਕਰ ਰਹੀ ਸੀ। ਵਿਸ਼ਵ ਚੈਂਪੀਅਨਸ਼ਿਪ 'ਚ ਕਰਣਮ ਮੱਲੇਸ਼ਵਰੀ ਤੋਂ ਬਾਅਦ ਸੋਨ ਤਮਗਾ ਜਿੱਤਣ ਵਾਲੀ ਦੂਜੀ ਭਾਰਤੀ ਬਣੀ ਚਾਨੂ ਨੇ ਕਿਹਾ ਕਿ ਓਲੰਪਿਕ ਤੋਂ ਬਾਅਦ ਅਸਲ 'ਚ ਮੈਂ ਕਾਫੀ ਨਿਰਾਸ਼ ਸੀ। ਇਸ ਨਿਰਾਸ਼ਾ ਤੋਂ ਉੱਭਰਨ 'ਚ ਮੈਨੂੰ ਕਾਫੀ ਸਮਾਂ ਲੱਗਾ। ਮੈਂ ਇਥੋਂ ਤਕ ਕਿ ਸੰਨਿਆਸ ਲੈਣ ਬਾਰੇ  ਸੋਚਣ ਲੱਗ ਪਈ ਸੀ। ਸੋਸ਼ਲ ਮੀਡੀਆ 'ਤੇ ਟਿੱਪਣੀਆਂ ਤੇ ਮੇਰੇ ਕੋਚ ਦੀ ਆਲੋਚਨਾ ਤੋਂ ਮੈਂ ਤੰਗ ਆ ਗਈ ਸੀ।
ਉਸ ਨੇ ਕਿਹਾ ਕਿ ਮੈਂ ਦਿਨ-ਰਾਤ ਇਹੀ ਸੋਚਦੀ ਰਹੀ ਕਿ ਕਿਵੇਂ ਚੀਜ਼ਾਂ ਮੇਰੇ ਪੱਖ 'ਚ ਹੋਣ। ਮੈਂ ਆਖਿਰ 'ਚ ਪਹਿਲਾਂ ਤੋਂ ਬਿਹਤਰ ਕਰਨ ਦਾ ਫੈਸਲਾ ਕੀਤਾ ਕਿਉਂਕਿ ਮੈਂ ਜਾਣਦੀ ਸੀ ਕਿ ਇਹੀ ਇਕ ਤਰੀਕਾ ਹੈ, ਜਿਸ ਨਾਲ ਮੈਂ ਲੋਕਾਂ ਦਾ ਮੂੰਹ ਬੰਦ ਕਰ ਸਕਦੀ ਹਾਂ।


Related News