ਰੀਓ ਓਲੰਪਿਕ ਪ੍ਰਮੁੱਖ ਕਾਰਲੋਸ ਨੁਜ਼ਮੈਨ ਜੇਲ ਤੋਂ ਹੋਏ ਰਿਹਾਅ

10/21/2017 12:06:39 PM

ਰੀਓ ਦਿ ਜੇਨੇਰੀਓ, (ਬਿਊਰੋ)— ਰੀਓ ਓਲੰਪਿਕ ਦੀ ਮੇਜ਼ਬਾਨੀ ਹਾਸਲ ਕਰਨ ਦੇ ਲਈ ਰਿਸ਼ਵਤ ਦੇਣ ਦੇ ਦੋਸ਼ੀ ਰੀਓ ਓਲੰਪਿਕ ਪ੍ਰਮੁੱਖ ਕਾਰਲੋਸ ਨੁਜ਼ਮੈਨ ਦੋ ਹਫਤਿਆਂ ਪਹਿਲੇ ਗ੍ਰਿਫਤਾਰੀ ਦੇ ਬਾਅਦ ਅੱਜ ਜੇਲ ਤੋਂ ਰਿਹਾ ਹੋਏ। ਨੁਜ਼ਮੈਨ ਦੇ ਨਾਲ ਉਨ੍ਹਾਂ ਦੇ ਵਕੀਲਾਂ ਦੀ ਟੀਮ ਵੀ ਸੀ। 
ਬ੍ਰਾਜ਼ੀਲ ਦੇ 75 ਸਾਲਾ ਖੇਡ ਪ੍ਰਸ਼ੰਸਕ ਨੁਜ਼ਮੈਨ ਹੁਣ ਮਨੀ ਲਾਂਡਰਿੰਗ, ਟੈਕਸ ਚੋਰੀ ਅਤੇ ਰੈਕੇਟੀਅਰਿੰਗ ਦੇ ਦੋਸ਼ਾਂ ਦਾ ਸਾਹਮਣਾ ਕਰਨਗੇ। ਬ੍ਰਾਜ਼ੀਲ ਅਤੇ ਫ੍ਰਾਂਸ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਨੁਜ਼ਮੈਨ ਨੇ 2016 ਓਲੰਪਿਕ ਦੀ ਮੇਜ਼ਬਾਨੀ ਦੇ ਲਈ ਕਰੀਬ 20 ਲੱਖ ਡਾਲਰ ਰਿਸ਼ਵਤ ਦਿੱਤੀ ਸੀ।


Related News