ਰੋਨਾਲਡੋ ਦੀ ਹੈਟ੍ਰਿਕ ਨਾਲ ਰੀਆਲ ਸੇਮੀਫਾਈਨਲ ''ਚ

04/19/2017 2:21:34 PM

ਮੈਡ੍ਰਿਡ—  ਕ੍ਰਿਸਟੀਆਨੋ ਰੋਨਾਲਡੋ ਦੀ ਵਿਵਾਦਪੂਰਣ ਹੈਟ੍ਰਿਕ ਦੇ ਦਮ ''ਤੇ ਰੀਆਲ ਮੈਡ੍ਰਿਡ ਨੇ ਕੁਆਰਟਰ ਫਾਈਨਲ ਦੇ ਦੂਜੇ ਪੜਾਅ ''ਚ 10 ਖਿਡਾਰੀਆਂ ਤੱਕ ਸਿਮਟੀ ਬਾਇਰਨ ਮਿਊਨਿਖ ਨੂੰ ਵਾਧੂ ਸਮੇਂ ''ਚ 4-2 ਨਾਲ ਹਰਾਇਆ। ਪਿਛਲੀ ਚੈਂਪੀਅਨ ਰੀਆਲ ਮੈਡ੍ਰਿਡ ਨੇ 6-3 ਦੀ ਔਸਤ ਨਾਲ ਜਿੱਤ ਦਰਜ ਕੀਤੀ, ਜਿਸ ''ਚ ਉਹ ਰਿਕਾਰਡ ''ਚ ਲਗਾਤਾਰ 7ਵੀਂ ਵਾਰ ਸੇਮੀਫਾਈਨਲ ''ਚ ਪਹੁੰਚ ਗਈ। ਪਹਿਲੇ ਪੜਾਅ ''ਚ ਬਾਇਰਨ ਨੂੰ 1-2 ਨਾਲ ਹਾਰ ਝੇਲਣੀ ਪਈ ਸੀ ਪਰ ਇਸ ਮੈਚ ''ਚ ਉਸ ਨੇ ਰੀਆਲ ਨੂੰ ਸਖ਼ਤ ਚੁਣੋਤੀ ਦਿੱਤੀ। ਰਾਬਰਟ ਲੇਵਾਂਡੋਵਸਕੀ ਦੇ ਪੇਨਲਟੀ ''ਤੇ ਕੀਤੇ ਗੋਲ ਅਤੇ ਸਰਜੀਆ ਰਾਮੋਸ ਦੇ ਆਤਮਘਾਤੀ ਗੋਲ ਦੇ ਦਮ ''ਤੇ ਉਸ ਨੇ ਬੜਤ ਬਣਾ ਲਈ। ਆਰਟੂਰੋ ਵਿਡਾਲ ਦੇ ਬਾਹਰ ਜਾਣ ਤੋਂ ਬਾਅਦ ਹਾਲਾਂਕਿ ਰੋਨਾਲਡੋ ਨੇ ਯੂਰੋਪੀ ਫੁੱਟਬਾਲ ''ਚ ਆਪਣੇ 100 ਗੋਲ ਪੂਰੇ ਕੀਤੇ ਅਤੇ 5 ਮਿੰਟ ਬਾਅਦ ਹੈਟ੍ਰਿਕ ਲਗਾਈ। ਬਾਈਰਨ ਨੇ ਇਸ ਦਾ ਵਿਰੋਧ ਕੀਤਾ ਕਿਉਂਕਿ ਰੋਨਾਲਡੋ ਦਾ ਦੂਜਾ ਅਤੇ ਤੀਜਾ ਗੋਲ ਆਫਸਾਈਡ ਸੀ।

Related News