ਯੁਵੀ ਤੇ ਰੈਨਾ ਦੀ ਵਾਪਸੀ ਮੁਸ਼ਕਲ, ਇਸ ਖ਼ਿਡਾਰੀ ਨੇ 200 ਦੌੜਾਂ ਬਣਾ ਕੇ ਖੜ੍ਹੀ ਕੀਤੀ ਮੁਸੀਬਤ

11/19/2017 9:17:59 AM

ਨਵੀਂ ਦਿੱਲੀ (ਬਿਊਰੋ)— ਆਪਣੀ ਖ਼ਰਾਬ ਫ਼ਾਰਮ ਕਾਰਨ ਭਾਰਤੀ ਟੀਮ ਤੋਂ ਬਾਹਰ ਹੋਣ ਦੀ ਕਗਾਰ ਉੱਤੇ ਖੜ੍ਹੇ ਮਨੀਸ਼ ਪਾਂਡੇ ਇਕ ਵਾਰ ਫਿਰ ਫ਼ਾਰਮ ਵਿਚ ਪਰਤ ਆਏ ਹਨ। ਮਨੀਸ਼ ਪਾਂਡੇ ਹਾਲ ਹੀ ਵਿਚ ਨਿਊਜ਼ੀਲੈਂਡ ਖਿਲਾਫ ਖੇਡੀ ਗਈ ਵਨਡੇ ਅਤੇ ਟੀ-20 ਸੀਰੀਜ਼ ਵਿਚ ਜ਼ਿਆਦਾ ਦੌੜਾਂ ਨਹੀਂ ਬਣਾ ਪਾਏ ਸਨ। ਕਰਨਾਟਕ ਅਤੇ ਉੱਤਰ ਪ੍ਰਦੇਸ਼ ਵਿਚਾਲੇ ਖੇਡੇ ਜਾ ਰਹੇ ਰਣਜੀ ਟਰਾਫੀ  ਦੇ ਇਕ ਮੈਚ ਵਿਚ ਮਨੀਸ਼ ਪਾਂਡੇ ਨੇ ਤੂਫਾਨੀ ਦੋਹਰਾ ਸੈਂਕੜਾ ਲਗਾ ਕੇ ਸਨਸਨੀ ਮਚਾ ਦਿੱਤੀ ਹੈ।

ਮਨੀਸ਼ ਪਾਂਡੇ ਨੇ ਉੱਤਰ ਪ੍ਰਦੇਸ਼ ਖਿਲਾਫ ਖੇਡੇ ਜਾ ਰਹੇ ਮੈਚ ਵਿਚ ਸਿਰਫ 301 ਗੇਂਦਾਂ ਦਾ ਸਾਹਮਣਾ ਕਰਕੇ 238 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਆਪਣੀ ਇਸ ਪਾਰੀ ਦੌਰਾਨ ਮਨੀਸ਼ ਪਾਂਡੇ ਨੇ 31 ਚੌਕੇ ਅਤੇ 2 ਛੱਕੇ ਲਗਾਏ। ਉੱਤਰ ਪ੍ਰਦੇਸ਼ ਦਾ ਕੋਈ ਵੀ ਗੇਂਦਬਾਜ਼ ਮਨੀਸ਼ ਪਾਂਡੇ ਦੇ ਸਾਹਮਣੇ ਜ਼ਿਆਦਾ ਕੁਝ ਨਹੀਂ ਕਰ ਪਾਇਆ ਸੀ। ਤੁਹਾਨੂੰ ਦੱਸ ਦਈਏ ਕਿ ਫਰਸਟ ਕਲਾਸ ਕ੍ਰਿਕਟ ਵਿਚ ਮਨੀਸ਼ ਪਾਂਡੇ ਦਾ ਇਹ ਚੌਥਾ ਦੋਹਰਾ ਸੈਂਕੜਾ ਹੈ।

ਮਨੀਸ਼ ਪਾਂਡੇ ਦੇ ਇਲਾਵਾ ਕਰਨਾਟਕ ਦੇ ਖਿਡਾਰੀ ਦਵੇਗਾ ਨਿਸ਼ਚਲ ਨੇ ਵੀ ਉੱਤਰ ਪ੍ਰਦੇਸ਼ ਖਿਲਾਫ ਇਸ ਮੈਚ ਵਿੱਚ ਵਧੀਆ ਬੱਲੇਬਾਜ਼ੀ ਕਰਦੇ ਹੋਏ ਸ਼ਾਨਦਾਰ ਸੈਂਕੜਾ ਲਗਾਇਆ। ਦਵੇਗਾ ਨਿਸ਼ਚਲ ਨੇ ਇਸ ਮੈਚ ਵਿਚ 425 ਗੇਂਦਾਂ ਦਾ ਸਾਹਮਣਾ ਕਰਕੇ 195 ਦੌੜਾਂ ਦੀ ਵਧੀਆ ਪਾਰੀ ਖੇਡੀ। ਦਵੇਗਾ ਨਿਸ਼ਚਲ ਨੇ ਆਪਣੀ ਇਸ ਸ਼ਾਨਦਾਰ ਪਾਰੀ ਦੌਰਾਨ 23 ਚੌਕੇ ਲਗਾਏ। ਮੇਅੰਕ ਅਗਰਵਾਲ ਨੇ ਵੀ ਇਸ ਮੈਚ ਵਿਚ 73 ਗੇਂਦਾਂ 'ਤੇ 90 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਮੇਅੰਕ ਅਗਰਵਾਲ ਨੇ ਆਪਣੀ ਇਸ ਪਾਰੀ ਦੌਰਾਨ 16 ਚੌਕੇ ਲਗਾਏ।


Related News