ਰੀਅਲ ਮੈਡ੍ਰਿਡ ਪ੍ਰਮੁੱਖ ਨੇ ਕਿਹਾ, ਰੋਨਾਲਡੋ ਦੇ ਲਈ ਕੋਈ ਪੇਸ਼ਕਸ਼ ਨਹੀਂ ਮਿਲੀ

06/20/2017 11:29:49 AM

ਮੈਡ੍ਰਿਡ— ਰੀਅਲ ਮੈਡ੍ਰਿਡ ਦੇ ਪ੍ਰਧਾਨ ਫਲੋਰੇਂਟਿਨੋ ਪੇਰੇਜ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦੇ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ 'ਚ ਕਿਸੇ ਕਲੱਬ ਨੇ ਦਿਲਚਸਪੀ ਨਹੀਂ ਦਿਖਾਈ ਹੈ ਜਿਨ੍ਹਾਂ ਨੇ ਟੈਕਸ ਅਧਿਕਾਰੀਆਂ ਦੇ ਨਾਲ ਸਮੱਸਿਆ 'ਚ ਘਿਰਨ ਦੇ ਬਾਅਦ ਸਪੇਨ ਛੱਡਣ ਦੀ ਧਮਕੀ ਦਿੱਤੀ ਸੀ। 
ਪੇਰੇਜ ਨੇ ਓਂਡਾ ਸੇਰੋ ਰੇਡੀਓ ਸਟੇਸ਼ਨ ਨੂੰ ਕਿਹਾ, ''ਕਿਸੇ ਨੇ ਵੀ ਕ੍ਰਿਸਟੀਆਨੋ ਰੋਨਾਲਡੋ ਜਾਂ ਕਿਸੇ ਹੋਰ ਖਿਡਾਰੀ ਦੇ ਲਈ ਸਾਨੂੰ ਕੋਈ ਪੇਸ਼ਕਸ਼ ਨਹੀਂ ਦਿੱਤੀ ਹੈ।'' ਉਨ੍ਹਾਂ ਕਿਹਾ, ''ਇੱਥੇ ਮੌਜੂਦ ਲੋਕਾਂ 'ਚ ਰੋਨਾਲਡੋ ਸਭ ਤੋਂ ਵੱਧ ਮਹੱਤਵਪੂਰਨ ਹੈ। ਸੋਮਵਾਰ ਨੂੰ ਬਿਨਾ ਵਿਰੋਧ ਦੇ ਚੁਣੇ ਗਏ ਪੇਰੇਜ ਦਾ ਪਹਿਲਾ ਕੰਮ ਹੁਣ ਰੋਨਾਲਡੋ ਨੂੰ ਮਨਾਉਣਾ ਹੋਵੇਗਾ ਕਿਉਂਕਿ ਇਸ ਤਰ੍ਹਾਂ ਦੇ ਖਦਸ਼ੇ ਹਨ ਕਿ ਚਾਰ ਵਾਰ ਦੁਨੀਆ ਦਾ ਸਰਵਸ਼ੇਸ਼ਠ ਖਿਡਾਰੀ ਟੀਮ ਛੱਡਣਾ ਚਾਹੁੰਦਾ ਹੈ।


Related News