ਰਿਅਲ ਮੈਡ੍ਰਿਡ ਫਿਰ ਬਣਿਆ ਯੂਰੋਪੀਅਨ ਸੁਪਰ ਕੱਪ ਚੈਂਪੀਅਨ

08/09/2017 3:56:08 PM

ਫਿਲੀਪ ਐਰਿਨਾ—ਪਿਛਲੀ ਚੈਂਪੀਅਨ ਸਪੇਨਿਸ਼ ਕੱਲਬ ਰਿਅਲ ਮੈਡ੍ਰਿਡ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੰਗਲਿਸ਼ ਕੱਲਬ ਮੈਨਚੇਸਟਰ ਯੂਨਾਈਟੇਡ ਨੂੰ 2-1 ਨਾਲ ਹਰਾ ਕੇ ਯੂਰੋਪਿਨ ਸੁਪਰ ਕੱਪ ਫੁੱਟਬਾਲ ਟੂਰਨਾਮੈਂਟ 'ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ। ਸਪੇਨਿਸ਼ ਕੱਲਬ ਰਿਅਲ ਮੈਡ੍ਰਿਡ ਨੇ ਚੌਥੀ ਵਾਰ ਇਹ ਖਿਤਾਬ ਆਪਣੇ ਨਾਮ ਕੀਤਾ ਹੈ। ਇਹ ਖਿਤਾਬੀ ਜਿੱਤ ਨਾਲ ਹੀ ਰਿਅਲ ਮੈਡ੍ਰਿਡ ਦੀ ਟੀਮ 1990 'ਚ ਏ.ਸੀ. ਮਿਲਾਨ ਤੋਂ ਬਾਅਦ ਇਹ ਪਹਿਲੀ ਅਜਿਹੀ ਟੀਮ ਬਣ ਗਈ ਹੈ ਜਿਸ ਨੇ ਖਿਤਾਬ ਬਰਕਰਾਰ ਰੱਖਿਆ ਹੈ। 
ਰਿਅਲ ਮੈਡ੍ਰਿਡ ਨੇ ਮੁਕਾਬਲੇ 'ਚ ਉਤਰਦੇ ਹੀ ਆਪਣੇ ਹਮਲਾਵਰ ਵਰਤਾਉ ਸ਼ੁਰੂ ਕਰ ਦਿੱਤਾ ਅਤੇ ਬ੍ਰਾਜ਼ੀਲ ਦੇ 25 ਸਾਲਾਂ ਮਿਡਫਿਲਡਰ ਕੇਸਮਿਰੋ ਨੇ 24ਵੇਂ ਮਿੰਟ 'ਚ ਹੀ ਬਿਹਤਰੀਨ ਗੋਲ ਕਰ ਮੈਡ੍ਰਿਡ ਨੂੰ ਮੁਕਾਬਲੇ 'ਚ 1-0 ਨਾਲ ਅੱਗੇ ਕਰ ਦਿੱਤਾ। ਪਹਿਲੇ ਹਾਫ 'ਚ 1-0 ਦੀ ਬੜ੍ਹਤ ਲੈਣ ਤੋਂ ਬਾਅਦ ਮੈਡ੍ਰਿਡ ਦੇ ਖਿਡਾਰੀਆਂ ਨੇ ਦੂਜੇ ਹਾਫ 'ਚ ਵੀ ਆਪਣੇ ਦਬਦਬਾ ਕਾਇਮ ਰੱਖਿਆ ਅਤੇ 52ਵੇਂ ਮਿੰਟ 'ਚ ਸਪੇਨ ਦੇ ਅੰਤਰਰਾਸ਼ਟਰੀ ਫੁੱਟਬਾਲਰ ਇਸਕੋ ਨੇ ਅੱਠ ਯਾਰਡ ਤੋਂ ਸ਼ਾਨਦਾਰ ਕਿੱਕ ਲੱਗਾਕੇ ਬਾਲ ਨੂੰ ਗੋਲ ਪੋਸਟ 'ਚ ਪਾ ਕੇ ਪਿਛਲੀ ਚੈਂਪੀਅਨ ਮੈਡ੍ਰਿਡ ਨੂੰ ਮੁਕਾਬਲੇ 'ਚ 2-0 ਨਾਲ ਅੱਗੇ ਕਰ ਦਿੱਤਾ। ਇਸਕੋ ਦਾ ਇਸ ਸਾਲ ਦਾ ਇਹ 10ਵਾਂ ਗੋਲ ਹੈ। 62ਵੇਂ ਮਿੰਟ 'ਚ ਮੈਨਚੇਸਟਰ ਯੂਨਾਈਟੇਡ ਨੇ ਵਾਪਸੀ ਕਰਦੇ ਹੋਏ ਇਕ ਗੋਲ ਕੀਤਾ ਕਰ ਸਕੋਰ 2-1 ਪਹੁੰਚਾ ਦਿੱਤਾ। ਮੁਕਾਬਲੇ 'ਚ ਇਸ ਤੋਂ ਬਾਅਦ ਹੋਰ ਕੋਈ ਗੋਲ ਨਹੀਂ ਹੋ ਸਕਿਆ ਅਤੇ ਰਿਅਲ ਮੈਡ੍ਰਿਡ ਨੇ 2-1 ਨਾਲ ਜਿੱਤ ਦਰਜ ਕਰ ਯੂਰੋਪਿਨ ਸੁਪਰ ਕੱਪ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਮ ਕੀਤਾ।


Related News