ਰਵੀ ਕੁਮਾਰ ਵਿਸ਼ਵ ਕੱਪ ''ਚ ਪੰਜਵੇਂ ਸਥਾਨ ''ਤੇ ਰਿਹਾ

Friday, May 19, 2017 10:47 PM
ਰਵੀ ਕੁਮਾਰ ਵਿਸ਼ਵ ਕੱਪ ''ਚ ਪੰਜਵੇਂ ਸਥਾਨ ''ਤੇ ਰਿਹਾ

ਮਿਊਨਿਖ— ਭਾਰਤ ਦੇ ਰਵੀ ਕੁਮਾਰ ਨੇ ਸ਼ੁੱਕਰਵਾਰ ਇਥੇ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਦੀ ਪੁਰਸ਼ 10 ਮੀਟਰ ਏਅਰ ਰਾਈਫਲ ਪ੍ਰਤੀਯੋਗਿਤਾ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਉਹ ਪੋਡੀਅਮ ਸਥਾਨ ਹਾਸਲ ਕਰਨ ਤੋਂ ਖੁੰਝ ਗਿਆ ਤੇ ਪੰਜਵੇਂ ਸਥਾਨ ''ਤੇ ਰਿਹਾ।ਰਵੀ ਨੇ ਟੂਰਨਾਮੈਂਟ ਦੇ ਪਹਿਲੇ ਦਿਨ ਤਮਗਾ ਦੌਰ ''ਚ 185.7 ਅੰਕ ਬਣਾਏ ਤੇ 8 ਨਿਸ਼ਾਨੇਬਾਜ਼ਾਂ ਦੇ 24 ਸ਼ਾਟ ਦੇ ਫਾਈਨਲ ਵਿਚ ਚੌਥੇ ਸਥਾਨ ''ਤੇ ਰਹਿ ਕੇ ਕੁਆਲੀਫਾਈ ਕੀਤਾ। ਉਸ ਨੇ ਕੁਆਲੀਫਿਕੇਸ਼ਨ ''ਚ 629.1 ਅੰਕ ਦਾ ਸਕੋਰ ਬਣਾਇਆ। ਇਹ ਰਵੀ ਦਾ ਸਾਲ ਦਾ ਲਗਾਤਾਰ ਦੂਜਾ ਵਿਸ਼ਵ ਕੱਪ ਫਾਈਨਲ ਸੀ, ਇਸ ਤੋਂ ਪਹਿਲਾਂ ਉਹ ਨਵੀਂ ਦਿੱਲੀ ''ਚ ਪਹਿਲੇ ਆਈ.ਐੱਸ.ਐੱਸ.ਐੱਫ. ਵਿਸ਼ਵਕੱਪ ਦੌਰ ''ਚ ਅੱਠਵੇਂ ਸਥਾਨ ''ਤੇ ਰਿਹਾ ਸੀ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!