ਰਾਠੌਰ ਨੇ ਸਾਬਕਾ ਫੁੱਟਬਾਲ ਕਪਤਾਨ ਗਿੱਲ ਨੂੰ ਕੀਤਾ ਸਨਮਾਨਿਤ

12/13/2017 3:12:19 AM

ਨਵੀਂ ਦਿੱਲੀ— ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਗੁਰਦੇਵ ਸਿੰਘ ਗਿੱਲ ਨੂੰ ਖੇਡਾਂ 'ਚ ਉਨ੍ਹਾਂ ਦੇ ਯੋਗਦਾਨ ਲਈ ਮੰਗਲਵਾਰ ਸਨਮਾਨਿਤ ਕੀਤਾ।ਖੇਡ ਮੰਤਰਾਲਾ ਨੇ ਇਥੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਗਿੱਲ ਨੂੰ ਫੀਫਾ ਅੰਡਰ-17 ਵਿਸ਼ਵ ਕੱਪ ਦੇ ਉਦਘਾਟਨ ਸਮਾਰੋਹ ਦੌਰਾਨ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੱਥੋਂ ਸਨਮਾਨਿਤ ਕੀਤਾ ਜਾਣਾ ਸੀ ਪਰ ਉਹ ਇਸ 'ਚ ਹਾਜ਼ਰ ਨਹੀਂ ਹੋ ਸਕੇ। ਮੰਤਰਾਲਾ ਨੇ ਕਿਹਾ ਕਿ ਰਾਠੌਰ ਨੇ 5 ਲੱਖ ਰੁਪਏ ਨਕਦ ਤੋਂ ਇਲਾਵਾ ਇਕ ਸ਼ਾਲ ਤੇ ਇਕ ਯਾਦਗਾਰੀ ਚਿਨ੍ਹ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ। 67 ਸਾਲਾ ਅਰਜੁਨ ਐਵਾਰਡੀ ਗਿੱਲ 1978 'ਚ ਬੈਂਕਾਕ ਏਸ਼ੀਆਈ ਖੇਡਾਂ 'ਚ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸਨ।


Related News