ਮਹਿਲਾ ਏਸ਼ੀਆ ਕੱਪ ਵਿੱਚ ਭਾਰਤ ਦੀ ਅਗਵਾਈ ਕਰੇਗੀ ਰਾਣੀ ਰਾਮਪਾਲ

10/16/2017 3:18:58 PM

ਨਵੀਂ ਦਿੱਲੀ, (ਬਿਊਰੋ)— ਸਟਰਾਈਕਰ ਰਾਣੀ ਰਾਮਪਾਲ 28 ਅਕਤੂਬਰ ਤੋਂ ਜਾਪਾਨ ਦੇ ਕਾਕਾਮਿਗਾਹਾਰਾ ਸਿਟੀ ਵਿੱਚ ਹੋਣ ਵਾਲੇ ਨੌਵੇਂ ਮਹਿਲਾ ਏਸ਼ੀਆ ਕਪ ਹਾਕੀ ਟੂਰਨਾਮੈਂਟ ਵਿੱਚ ਭਾਰਤ ਦੀ 18 ਮੈਂਬਰੀ ਟੀਮ ਦੀ ਅਗਵਾਈ ਕਰੇਗੀ ।  ਸੀਨੀਅਰ ਗੋਲਕੀਪਰ ਸਵਿਤਾ ਨੂੰ ਉਪਕਪਤਾਨ ਬਣਾਇਆ ਗਿਆ ਹੈ । ਏਸ਼ੀਆ ਕੱਪ ਲਈ ਚੁਣੀ ਗਈ ਮਹਿਲਾ ਟੀਮ ਵਿੱਚ ਨੀਦਰਲੈਂਡ ਅਤੇ ਬੈਲਜੀਅਮ ਦੌਰੇ ਉੱਤੇ ਗਈ ਟੀਮ ਦੇ ਮੁਕਾਬਲੇ ਵਿੱਚ ਪੰਜ ਬਦਲਾਅ ਕੀਤੇ ਗਏ ਹਨ  । 

ਤਜਰਬੇਕਾਰ ਡਿਫੈਂਡਰ ਸੁਸ਼ੀਲਾ ਚਾਨੂ ਨੇ ਟੀਮ ਵਿੱਚ ਵਾਪਸੀ ਕੀਤੀ ਹੈ ਜਦੋਂ ਕਿ ਫਾਰਵਰਡ ਨਵਨੀਤ ਕੌਰ, ਨਵਜੋਤ ਕੌਰ ਅਤੇ ਸੋਨਿਕਾ ਵੀ ਟੀਮ ਵਿੱਚ ਹਨ । ਗੋਲਕੀਪਿੰਗ ਦਾ ਜ਼ਿੰਮਾ ਸਵਿਤਾ ਅਤੇ ਰਜਨੀ ਈ ਉੱਤੇ ਹੋਵੇਗਾ ਜਦੋਂ ਕਿ ਡਿਫੈਂਸ ਵਿੱਚ ਦੀਪ ਗਰੇਸ ਇੱਕਾ, ਸੁਨੀਤਾ ਲਾਕੜਾ, ਸੁਮਨ ਦੇਵੀ ਅਤੇ ਗੁਰਜੀਤ ਕੌਰ ਮੋਰਚਾ ਸੰਭਾਲਣਗੀਆਂ । ਮਿਡਫੀਲਡ ਵਿੱਚ ਨਮਿਤਾ ਟੋਪੋ, ਨਿੱਕੀ ਪ੍ਰਧਾਨ, ਮੋਨਿਕਾ,  ਲਿਲਿਮਾ ਮਿੰਜ ਅਤੇ ਨੇਹਾ ਗੋਇਲ ਹੋਣਗੀਆਂ ਜਦੋਂਕਿ ਰਾਣੀ, ਵੰਦਨਾ ਕਟਾਰੀਆ ਅਤੇ ਲਾਲਰੇਸੀਆਮੀ ਫਾਰਵਰਡ ਲਾਈਨ ਵਿੱਚ ਹੋਣਗੀਆਂ । ਨਵੇਂ ਕੋਚ ਹਰਿੰਦਰ ਸਿੰਘ ਦੇ ਨਾਲ ਭਾਰਤੀ ਟੀਮ ਦਾ ਇਹ ਪਹਿਲਾ ਟੂਰਨਾਮੈਂਟ ਹੋਵੇਗਾ । ਉਹ ਜਾਪਾਨ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਅਗਲੇ ਸਾਲ ਲੰਡਨ ਵਿੱਚ ਹੋਣ ਵਾਲੇ ਮਹਿਲਾ ਹਾਕੀ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਾ ਚਾਹੁਣਗੇ ।    

ਟੀਮ ਇਸ ਤਰ੍ਹਾਂ ਹੈ : 
ਗੋਲਕੀਪਰ : ਸਵਿਤਾ, ਰਜਨੀ ਈ। ਡਿਫੈਂਡਰ : ਦੀਪ ਗਰੇਸ ਇੱਕਾ, ਸੁਨੀਤਾ ਲਾਕੜਾ, ਸੁਸ਼ੀਲਾ ਚਾਨੂੰ, ਸੁਮਨ ਦੇਵੀ, ਗੁਰਜੀਤ ਕੌਰ। ਮਿਡਫੀਲਡਰ : ਨਿੱਕੀ ਪ੍ਰਧਾਨ, ਨਮਿਤਾ ਟੋਪੋ, ਮੋਨਿਕਾ, ਲਿਲਿਮਾ ਮਿੰਜ, ਨੇਹਾ ਗੋਇਲ। ਫਾਰਵਰਡ : ਰਾਣੀ ਰਾਮਪਾਲ (ਕਪਤਾਨ), ਵੰਦਨਾ ਕਟਾਰੀਆ, ਲਾਲਰੇਸੀਆਮੀ, ਸੋਨਿਕਾ, ਨਵਨੀਤ ਕੌਰ, ਨਵਜੋਤ ਕੌਰ ।  


Related News