ਰਾਣੀ ਰਾਮਪਾਲ ਹਾਕੀ ਵਿਸ਼ਵ ਲੀਗ ਸੈਮੀਫਾਈਨਲ ''ਚ ਭਾਰਤੀ ਮਹਿਲਾ ਟੀਮ ਦੀ ਕਰੇਗੀ ਅਗਵਾਈ

06/21/2017 7:06:25 PM

ਨਵੀਂ ਦਿੱਲੀ — ਸਟ੍ਰਾਈਕਰ ਰਾਣੀ ਰਾਮਪਾਲ ਜੋਹਾਨਿਸਬਰਗ 'ਚ 8 ਜੁਲਾਈ ਤੋਂ ਸ਼ੁਰੂ ਹੋ ਰਹੇ ਹਾਕੀ ਵਿਸ਼ਵ ਲੀਗ ਸੈਮੀਫਾਈਨਲ 'ਚ ਭਾਰਤੀ ਮਹਿਲਾ ਟੀਮ ਦੀ ਅਗਵਾਈ ਕਰੇਗੀ। ਟੂਰਨਾਮੈਂਟ ਲਈ ਡਿਫੈਂਡਰ ਸੁਸ਼ੀਲਾ ਚਾਨੂੰ ਪੁਖਰਾਮਬਮ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਟੀਮ 'ਚ ਦੀਪ ਗ੍ਰੇਸ ਇੱਕਾ, ਸੁਨੀਤਾ ਲਾਕੜਾ, ਮੋਨਿਕਾ, ਸੁਸ਼ੀਲਾ ਅਤੇ ਗੁਰਜੀਤ ਕੌਰ ਜਿਹੀਆਂ ਅਨੁਭਵੀ ਖਿਡਾਰੀ ਸ਼ਾਮਲ ਹਨ, ਜੋ ਰੱਖਿਆ ਲਾਈਨ ਦਾ ਹਿੱਸਾ ਹਨ। ਸਵਿਤਾ ਅਤੇ ਰਜਨੀ ਇਤਿਮਾਰਪੁ ਦੇ ਰੂਪ 'ਚ ਟੀਮ 2 ਗੋਲਕੀਪਰ ਸ਼ਾਮਲ ਹਨ ਜਦਕਿ ਮਿਡਫੀਲਡ 'ਚ ਰਿਤੂ ਰਾਣੀ, ਲਿਲਿਮਾ ਮਿੰਜ, ਨਵਜੋਤ ਕੌਰ, ਰੇਣੁਕਾ ਯਾਦਵ, ਨਿੱਕੀ ਪ੍ਰਧਾਨ ਅਤੇ ਨਮਿਤਾ ਟੋਪੋ ਨੂੰ ਜਗ੍ਹਾ ਮਿਲੀ ਹੈ। ਫਾਰਵਰਡ ਲਾਈਨ 'ਚ ਰਾਣੀ, ਵੰਦਨਾ ਕਟਾਰੀਆ, ਪ੍ਰੀਤੀ ਦੁਬੇ, ਅਨੁਪਾ ਬਾਲਰਾ, ਅਤੇ ਰਾਣੀ ਖੋਖਰ ਸ਼ਾਮਲ ਹਨ। ਭਾਰਤ ਨੂੰ ਨਿਊਜ਼ੀਲੈਂਡ ਦੇ ਆਪਣੇ ਪਿਛਲੇ ਦੌਰੇ 'ਤੇ 5 ਮੈਚਾਂ ਦੀ ਲੜੀ 'ਚ ਹਾਰ ਝੇਲਣੀ ਪਈ ਸੀ ਅਤੇ ਹਾਕੀ ਵਿਸ਼ਵ ਲੀਗ ਸੈਮੀਫਾਈਨਲ 'ਚ ਟੀਮ ਬਿਹਤਰ ਪ੍ਰਦਰਸ਼ਨ ਕਰਨਾ ਚਾਹੇਗੀ। ਭਾਰਤ ਨੂੰ ਅਰਜਨਟੀਨਾ, ਦੱਖਣੀ ਅਫਰੀਕਾ, ਚਿੱਲੀ ਅਤੇ ਅਮਰੀਕਾ ਦੇ ਨਾਲ ਗਰੁੱਪ -ਬੀ 'ਚ ਰੱਖਿਆ ਗਿਆ ਹੈ। ਜਰਮਨੀ, ਇੰਗਲੈਂਡ, ਆਇਰਲੈਂਡ, ਜਾਪਾਨ ਅਤੇ ਪੋਲੈਂਡ ਦੀਆਂ ਟੀਮਾਂ ਵੀ ਟੂਰਨਾਮੈਂਟ 'ਚ ਹਿੱਸਾ ਲੈਣਗੀਆਂ। ਭਾਰਤ ਟੂਰਨਾਮੈਂਟ 'ਚ ਆਪਣੇ ਅਭਿਆਨ ਦੀ ਸ਼ੁਰੂਆਤ 8 ਜੁਲਾਈ ਨੂੰ ਦੱਖਣੀ ਅਫਰੀਕਾ ਖਿਲਾਫ ਕਰੇਗਾ। 
ਟੀਮ ਇਸ ਪ੍ਰਕਾਰ ਹੈ
ਗੋਲਕੀਪਰ : ਸਵਿਤਾ, ਰਜਨੀ ਇਤਿਮਾਰਪੁ
ਡਿਫੇਂਡਰ: ਦੀਪ ਗ੍ਰੇਸ ਇੱਕਾ, ਸੁਨੀਤਾ ਲਾਕੜਾ, ਮੋਨਿਕਾ, ਸੁਸ਼ੀਲਾ ਚਾਨੂ ਪੁਖਰਾਮਬਮ ਅਤੇ ਗੁਰਜੀਤ ਕੌਰ।
ਮਿਡਫੀਲਡਰ: ਰਿਤੂ ਰਾਣੀ, ਲਿਲਿਮਾ ਮਿੰਜ, ਨਵਜੋਤ ਕੌਰ,ਰੇਣੁਕਾ ਯਾਦਵ, ਨਿੱਕੀ ਪ੍ਰਧਾਨ ਅਤੇ ਨਮਿਤਾ ਟੋਪੋ।
ਫਾਰਵਰਡ : ਰਾਣੀ ਰਾਮਪਾਲ ਵੰਦਨਾ ਕਟਾਰੀਆ, ਪ੍ਰੀਤੀ ਦੁਬੇ, ਅਨੁਪਾ ਬਾਰਲਾ ਅਤੇ ਰੀਨਾ ਖੋਖਰ।

 


Related News