ਰਾਮਕੁਮਾਰ ਸਿਨਸਿਨਾਟੀ ਮਾਸਟਰਸ ਦੇ ਦੂਜੇ ਦੌਰ ਤੋਂ ਬਾਹਰ

08/17/2017 3:01:25 PM

ਨਵੀਂ ਦਿੱਲੀ— ਭਾਰਤ ਦੇ ਰਾਮਕੁਮਾਰ ਰਾਮਨਾਥਨ ਸਿਨਸਿਨਾਟੀ ਮਾਸਟਰਸ ਟੈਨਿਸ ਦੇ ਦੂਜੇ ਦੌਰ 'ਚ ਅਮਰੀਕਾ ਦੇ ਜਾਰੇਡ ਡੋਨਾਲਡਸਨ ਤੋਂ ਹਾਰ ਕੇ ਬਾਹਰ ਹੋ ਗਏ। ਪੁਰਸ਼ ਸਿੰਗਲ ਵਰਗ ਦੇ ਦੂਜੇ ਦੌਰ 'ਚ ਰਾਮਨਾਥਨ ਨੂੰ 4-6, 6-2, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਇਸ ਅਮਰੀਕੀ ਖਿਡਾਰੀ ਦੇ ਹੱਥੋਂ ਰਾਮਨਾਥਨ ਦੀ ਇਹ ਲਗਾਤਾਰ ਦੂਜੀ ਹਾਰ ਹੈ। ਉਹ 2015 ਫ੍ਰੈਂਚ ਓਪਨ ਕੁਆਲੀਫਾਇਰ ਦੇ ਦੂਜੇ ਦੌਰ 'ਚ ਵੀ ਇਸ ਤੋਂ ਹਾਰਿਆ ਸੀ। ਇਸ ਹਾਰ ਦੇ ਬਾਅਦ ਭਾਰਤ ਦੀਆਂ ਉਮੀਦਾਂ ਰੋਹਨ ਬੋਪੰਨਾ 'ਤੇ ਟਿੱਕੀਆਂ ਹਨ ਜੋ ਇਵਾਨ ਡੋਡਿਜ ਦੇ ਨਾਲ ਪੁਰਸ਼ ਡਬਲਜ਼ ਦੇ ਦੂਜੇ ਦੌਰ 'ਚ ਕੋਲੰਬੀਆ ਦੇ ਜੁਆਨ ਸੇਬੇਸਟੀਅਨ ਕਾਬਾਲ ਅਤੇ ਇਟਲੀ ਦੇ ਫੇਬੀਓ ਫੋਗਨਿਨੀ ਨਾਲ ਖੇਡਣਗੇ। ਲਿਏਂਡਰ ਪੇਸ ਅਤੇ ਅਲੈਕਜ਼ੈਂਡਰ ਜਵੇਰੇਵ ਦੀ ਜੋੜੀ ਪਹਿਲੇ ਦੌਰ ਤੋਂ ਬਾਹਰ ਹੋ ਗਈ ਸੀ।


Related News