ਮੁਰਗੱਪਾ ਹਾਕੀ ਟੂਰਨਾਮੈਂਟ ''ਚ ਰੇਲਵੇ ਨੇ ਤਾਮਿਲਨਾਡੂ ਨੂੰ 4-0 ਨਾਲ ਹਰਾਇਆ

08/01/2017 7:47:48 PM

ਚੇਨਈ—ਖਿਤਾਬ ਦੇ ਪ੍ਰਬਲ ਦਾਅਵੇਦਾਰ ਅਤੇ ਪਿਛਲੀ ਚੈਂਪੀਅਨ ਭਾਰਤੀ ਰੇਲਵੇ ਨੇ 91ਵੇਂ ਅਖਿਲ ਭਾਰਤੀ ਐੱਮ.ਸੀ.ਸੀ. ਮੁਰਗੱਪਾ ਹਾਕੀ ਟੂਰਨਾਮੈਂਟ ਦੇ ਪੂਲ ਏ ਮੈਚ 'ਚ ਮੰਗਲਵਾਰ ਨੂੰ ਇੱਥੇ ਤਾਮਿਲਨਾਡੂ ਹਾਕੀ ਇਕਾਈ (ਐੱਚ.ਯੂ.ਟੀ.) ਨੂੰ 4-0 ਨਾਲ ਹਰਾਇਆ। ਲਗਾਤਾਰ ਤੀਜੀ ਜਿੱਤ ਨਾਲ ਰੇਲਵੇ ਨੇ ਆਖਰੀ ਚਾਰ 'ਚ ਲਗਭਗ ਜਗ੍ਹਾ ਪੱਕੀ ਕਰ ਲਈ ਹੈ। ਪੂਲ ਏ ਦੇ ਇਕ ਹੋਰ ਮੁਕਾਬਲੇ 'ਚ ਹਾਕੀ ਬੈਂਗਲੁਰੂ ਨੇ ਪੰਜਾਬ ਐਂਡ ਸਿੰਧ ਬੈਂਕ ਨੂੰ 3-0 ਨਾਲ ਹਰਾ ਕੇ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਦੀਆਂ ਉਮੀਦਾਂ ਵਧਾ ਦਿੱਤੀਆਂ।


Related News