ਕੌਮੀ ਸਕੂਲ ਖੇਡਾਂ 'ਚ ਪੰਜਾਬ ਦੀ ਹਾਕੀ ਟੀਮ ਬਣੀ ਉਪ ਜੇਤੂ

12/03/2017 2:51:15 AM

ਚੰਡੀਗੜ੍ਹ- ਅੰਬਾਲਾ ਵਿਖੇ ਸ਼ਨੀਵਾਰ ਨੂੰ ਖਤਮ ਹੋਈਆਂ 63ਵੀਆਂ ਕੌਮੀ ਸਕੂਲ ਖੇਡਾਂ ਦੇ ਅੰਡਰ-17 ਹਾਕੀ (ਕੁੜੀਆਂ) ਦੇ ਮੁਕਾਬਲੇ 'ਚ ਪੰਜਾਬ ਦੀ ਟੀਮ ਉਪ ਜੇਤੂ ਬਣੀ। ਇਸ ਪ੍ਰਾਪਤੀ ਨਾਲ ਪੰਜਾਬ ਦੀ ਟੀਮ ਭਾਰਤ ਸਰਕਾਰ ਦੇ 'ਖੇਡੋ ਇੰਡੀਆ' ਪ੍ਰੋਗਰਾਮ ਲਈ ਵੀ ਚੁਣੀ ਗਈ ਅਤੇ 6 ਖਿਡਾਰਨਾਂ ਭਾਰਤ ਦੀ ਸਕੂਲੀ ਕੌਮੀ ਟੀਮ ਲਈ ਵੀ ਚੁਣੀਆਂ ਗਈਆਂ। ਫਾਈਨਲ ਮੁਕਾਬਲੇ 'ਚ ਪੰਜਾਬ ਦੀ ਟੀਮ ਹਰਿਆਣਾ ਹੱਥੋਂ 1-2 ਨਾਲ ਹਾਰ ਗਈ। ਪੰਜਾਬ ਦੀ ਟੀਮ ਨੂੰ ਇਸ ਤਰ੍ਹਾਂ ਚਾਂਦੀ ਦਾ ਤਮਗੇ ਨਾਲ ਸਬਰ ਕਰਨਾ ਪਿਆ।


Related News