ਪੁਣੇਰੀ ਪਲਟਨ ਨੇ ਯੂ ਮੁੰਬਾ ਨੂੰ 33-21 ਨਾਲ ਹਰਾਇਆ

07/29/2017 3:34:56 PM

ਹੈਦਰਾਬਾਦ— ਪੁਣੇਰੀ ਪਲਟਨ ਨੇ ਯੂ ਮੁੰਬਾ ਨੂੰ 33-21 ਨਾਲ ਹਰਾ ਕੇ ਵੀਵੋ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ 'ਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਹੈਦਰਾਬਾਦ ਦੇ ਗੱਚੀ ਬਾਊਲੀ ਸਟੇਡੀਅਮ ਵਿਚ ਸ਼ੁੱਕਰਵਾਰ ਰਾਤ ਨੂੰ ਖੇਡੇ ਗਏ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ ਦੇ ਦੂਜੇ ਮੁਕਾਬਲੇ 'ਚ ਪੁਣੇਰੀ ਪਲਟਨ ਨੇ ਆਪਣੇ ਪ੍ਰਦਰਸ਼ਨ ਨਾਲ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਪੁਣੇਰੀ ਪਲਟਨ ਦੇ ਲਈ ਸੰਦੀਪ ਨਰਵਾਲ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ 6 ਅੰਕ ਹਾਸਲ ਕੀਤੇ। ਜਦਕਿ ਡਿਫੈਂਸ 'ਚ ਅਨੁਭਵੀ ਧਰਮਰਾਜ ਚੇਰਾਲਾਥਨ ਦਾ ਯੂ ਮੁੰਬਾ ਦੇ ਕੋਲ ਕੋਈ ਜਵਾਬ ਨਹੀਂ ਸੀ ਅਤੇ ਉਨ੍ਹਾਂ ਨੇ ਵੀ ਚਾਰ ਅੰਕ ਬਣਾਏ। ਕਪਤਾਨ ਦੀਪਕ ਹੁੱਡਾ ਨੇ ਵੀ ਪੰਜ ਅੰਕ ਬਣਾਏ।

ਯੂ ਮੁੰਬਾ ਵੱਲੋਂ ਕਪਤਾਨ ਅਨੂਪ ਕੁਮਾਰ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੇ ਅੱਠ ਅੰਕ ਹਾਸਲ ਕੀਤੇ। ਇਸ ਜਿੱਤ ਨਾਲ ਪੁਣੇਰੀ ਪਲਟਨ ਨੂੰ ਪੰਜ ਅੰਕ ਮਿਲੇ ਹਨ। ਪੁਣੇਰੀ ਪਲਟਨ ਨੇ ਰੈੱਡ ਤੋਂ 12, ਟੇਕਲ ਤੋਂ 15 ਅਤੇ ਆਲਆਊਟ ਤੋਂ 4 ਅੰਕ ਹਾਸਲ ਕੀਤੇ। ਪੁਣੇਰੀ ਨੂੰ 2 ਵਾਧੂ ਅੰਕ ਵੀ ਮਿਲੇ। ਜਦਕਿ ਯੂ ਮੁੰਬਾ ਨੇ ਰੈੱਡ ਤੋਂ 11, ਟੇਕਲ ਤੋਂ 7 ਅਤੇ ਤਿੰਨ ਵਾਧੂ ਅੰਕ ਬਣਾਏ।


Related News