ਪ੍ਰੋ. ਕਬੱਡੀ ਲੀਗ ਲਈ ਜੈਪੁਰ ਪਹੁੰਚੇ ਅਭਿਸ਼ੇਕ ਬੱਚਨ

07/25/2017 1:56:34 AM

ਨਵੀਂ ਦਿੱਲੀ— ਜੁਲਾਈ ਤੋਂ ਸ਼ੁਰੂ ਹੋ ਰਹੀ ਵੀਵੋ ਪ੍ਰੋ. ਕਬੱਡੀ ਲੀਗ ਦੇ ਸਿਲਸਲੇ 'ਚ ਸੋਮਵਾਰ ਨੂੰ ਜੈਪੁਰ ਪਿੰਕ ਪੈਂਥਰਸ ਦੇ ਮਾਲਕ ਐਂਡ ਬਾਲੀਵੁੱਡ ਅਭਿਨੇਤਾ ਅਭਿਸ਼ੇਕ ਬੱਚਨ ਜੈਪੁਰ ਪਹੁੰਚੇ। ਕਬੱਡੀ ਲੀਗ ਦੇ ਪੰਜਵੇਂ ਐਡੀਸ਼ਨ ਦੀ ਸ਼ੁਰੂਆਤ 28 ਜੁਲਾਈ ਤੋਂ ਹੈਦਰਾਬਾਦ 'ਚ ਹੋਵੇਗੀ।

PunjabKesari

ਅਭਿਸ਼ੇਕ ਬੱਚਨ ਸੋਮਵਾਰ ਸ਼ਾਮ ਨੂੰ ਸਵਾਈ ਮਾਨਸਿੰਘ ਸਟੇਡੀਅਮ ਸਥਿਤ ਰਾਜਸਥਾਨ ਕ੍ਰਿਕਟ ਅਕਾਦਮੀ 'ਚ ਆਪਣੀ ਨਵੀਂ ਟੀਮ ਅਤੇ ਲੀਗ ਦੇ ਬਾਰੇ 'ਚ ਜਾਣਕਾਰੀ ਦੇਣ ਦੇ ਲਈ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਜਾਣਕਾਰੀ ਅਨੁਸਾਰ ਇਸ ਟੂਰਨਾਮੈਂਟ 'ਚ 12 ਟੀਮਾਂ ਨੂੰ 2 ਗਰੁੱਪਾਂ 'ਚ ਵੰਡਿਆ ਗਿਆ ਹੈ। 2ਵਾਂ ਗਰੁੱਪਾਂ 'ਚ 6-6 ਟੀਮਾਂ ਨੂੰ ਰੱਖਿਆ ਗਿਆ ਹੈ।

PunjabKesari

ਟੂਰਨਾਮੈਂਟ ਦੇ ਮੈਚ ਹੈਦਰਾਬਾਦ, ਬੈਂਗਲੁਰੂ, ਅਹਿਮਦਾਬਾਦ, ਲਖਨਾਊ, ਮੁੰਬਈ, ਕੋਲਕਾਤਾ, ਹਰਿਆਣਾ, ਰਾਂਚੀ, ਦਿੱਲੀ, ਚੇਨਈ, ਜੈਪੁਰ ਅਤੇ ਪੁਣੇ 'ਚ ਖੇਡੇ ਜਾਣਗੇ। ਜਿਕਰਯੋਗ ਹੈ ਕਿ ਅਭਿਸ਼ੇਕ ਬੱਚਨ ਦੀ ਜੈਪੁਰ ਪਿੰਕ ਪੈਂਥਰਸ ਨੇ ਪਹਿਲਾ ਪ੍ਰੋ ਕਬੱਡੀ ਲੀਗ ਖਿਤਾਬ ਜਿੱਤਿਆ ਸੀ।


Related News