ਭਾਰਤ ਲਈ ਪ੍ਰੋ  ਲੀਗ ਦਾ ਦਰਵਾਜ਼ਾ ਖੁੱਲ੍ਹਾ ਹੈ : FIHCEO

12/04/2017 3:16:55 AM

ਭੁਵਨੇਸ਼ਵਰ- ਕੌਮਾਂਤਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਨੂੰ ਵਿਸ਼ਵਾਸ ਹੈ ਕਿ 8 ਵਾਰ ਦਾ ਓਲੰਪਿਕ ਚੈਂਪੀਅਨ ਭਾਰਤ 2019 ਵਿਚ ਸ਼ੁਰੂ ਹੋ ਰਹੀ ਉਸਦੀ ਮਹੱਤਵਪੂਰਨ ਪ੍ਰੋ ਲੀਗ ਯੋਜਨਾ ਨਾਲ ਜੁੜੇਗਾ। ਇਸ ਟੂਰਨਾਮੈਂਟ ਤੋਂ ਭਾਰਤ ਦੇ ਪਿੱਛੇ ਹਟਣ ਤੋਂ ਬਾਅਦ ਐੱਫ. ਆਈ. ਐੱਚ. ਨੇ ਕਿਹਾ ਕਿ ਲੰਬੇ ਸਮੇਂ ਤੱਕ ਬਣੇ ਰਹਿਣ ਲਈ ਉਸ ਨੂੰ ਭਾਰਤ ਦੀ ਲੋੜ ਹੈ।  ਐੱਫ. ਆਈ. ਐੱਚ. ਦੇ ਮੁੱਖ ਕਾਰਜਕਾਰੀ ਅਧਿਕਾਰੀ ਜੈਸਨ ਮੈਕ੍ਰਾਕੇਨ ਨੇ ਕਿਹਾ ਕਿ ਭਾਰਤ ਦੀ ਮੌਜੂਦਗੀ ਨਾਲ ਹਾਕੀ 'ਮਜ਼ਬੂਤ' ਹੁੰਦੀ ਹੈ। ਮੈਕ੍ਰਾਕੇਨ ਨੇ ਕਿਹਾ ਕਿ ਭਾਰਤ ਨੂੰ ਪ੍ਰੋ ਲੀਗ ਨਾਲ ਜੋੜ ਕੇ ਸਾਨੂੰ ਖੁਸ਼ੀ ਹੋਵੇਗੀ। ਮੈਨੂੰ ਲੱਗਦਾ ਹੈ ਕਿ ਭਵਿੱਖ ਵਿਚ ਜਦੋਂ ਸਹੀ ਸਮਾਂ ਹੋਵੇਗਾ ਭਾਰਤੀ ਟੀਮ ਇਸ ਨਾਲ ਜੁੜੇਗੀ। ਉਸਦੇ ਲਈ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਇਕ ਪ੍ਰਕਿਰਿਆ ਤਹਿਤ ਕੋਈ ਵੀ ਟੀਮ ਪ੍ਰੋ ਲੀਗ ਨਾਲ ਜੁੜ ਸਕਦੀ ਹੈ।


Related News