ਪ੍ਰੋ ਕਬੱਡੀ ਲੀਗ: ਰੌਮਾਂਚਕ ਮੈਚ ''ਚ ਯੂ ਮੁੱਬਾ ਨੇ ਦਿੱਲੀ ਹਰਾਇਆ

09/22/2017 11:50:54 PM

ਨਵੀਂ ਦਿੱਲੀ— ਵਧੀਆ ਸ਼ੁਰੂਆਤ ਮਿਲਣ ਤੋਂ ਬਾਅਦ ਵੀ ਦਬੰਗ ਦਿੱਲੀ ਇਸ ਦਾ ਫਾਇਦਾ ਨਹੀਂ ਚੁੱਕ ਸਕੀ ਅਤੇ ਪ੍ਰੋ ਕਬੱਡੀ ਲੀਗ ਦੇ 5ਵੇਂ ਸੈਸ਼ਨ 'ਚ ਸ਼ੁੱਕਰਵਾਰ ਨੂੰ ਆਪਣੇ ਘਰ 'ਚ ਸਿਰਫ 2 ਅੰਕਾਂ ਦੇ ਅੰਤਰ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਯੂ ਮੁੱਬਾ ਨੇ ਦਿੱਲੀ 'ਤੇ ਬੜ੍ਹਤ ਬਣਾਉਣ ਤੋਂ ਬਾਅਦ ਵਾਪਸੀ ਕਰਦੇ ਹੋਏ 30-28 ਨਾਲ ਹਰਾ ਦਿੱਤਾ। ਮੁੰਬਈ ਦੀ ਜਿੱਤ ਦੇ ਹੀਰੋ ਸ਼੍ਰੀਕਾਂਤ ਜਾਧਵ ਨੇ 11 ਅੰਕ ਅਤੇ ਕਾਸ਼ਿਲਿੰਗ ਅਦਾਕੇ ਨੇ 7 ਅੰਕ ਹਾਸਲ ਕੀਤੇ। ਯੂ ਮੁੱਬਾ ਨੇ ਪਹਿਲੇ ਹਾਫ 'ਚ ਅੰਕ 16-16 ਨਾਲ ਬਰਾਬਰੀ 'ਤੇ ਕਰ ਦਿੱਤਾ ਸੀ। ਦੂਸਰੇ ਹਾਫ 'ਚ 35ਵੇਂ ਮਿੰਟ ਤਕ ਅੰਕ 25-25 ਨਾਲ ਬਰਾਬਰੀ 'ਤੇ ਸੀ। ਯੂ ਮੁੱਬਾ ਨੇ ਲਗਾਤਾਰ 2 ਅੰਕ ਹਾਸਲ ਕਰਕੇ ਸਕੋਰ 27-25 ਕਰ ਦਿੱਤਾ ਅਤੇ ਇਸ ਬੜ੍ਹਤ ਨੂੰ ਆਖਰ ਤਕ ਕਾਇਮ ਰੱਖਿਆ 'ਤੇ ਯੂ ਮੁੱਬਾ ਨੇ ਦਿੱਲੀ ਨੂੰ 30-28 ਨਾਲ ਹਰਾ ਦਿੱਤਾ। ਦਿੱਲੀ ਦੀ ਗਰੁੱਪ 'ਏ' 'ਚ 13 ਮੈਚਾਂ 'ਚ ਇਹ 8ਵੀਂ ਹਾਰ ਹੈ ਅਤੇ ਉਹ 29 ਅੰਕਾਂ ਦੇ ਨਾਲ ਗਰੁੱਪ 'ਚ ਆਖਰੀ ਸਥਾਨ 'ਤੇ ਹੈ।


Related News