ਪ੍ਰੋ ਕਬੱਡੀ ਲੀਗ : ਯੂ.ਪੀ. ਦੀ ਤੇਲੁਗੂ ''ਤੇ ਰੌਮਾਂਚਕ ਜਿੱਤ

08/13/2017 12:22:16 AM

ਅਹਿਮਦਾਬਾਦ— ਨਿਤਿਨ ਤੋਮਰ ਦੇ ਵਧੀਆ ਪ੍ਰਦਰਸ਼ਨ ਨਾਲ ਯੂ.ਪੀ. ਯੋਧਾ ਨੇ ਸ਼ਨੀਵਾਰ ਨੂੰ ਵੀਵੋ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ 'ਚ ਤੇਲੁਗੂ ਟਾਈਟੰਸ ਨੂੰ ਗਰੁੱਪ 'ਬੀ' ਦੇ ਮੁਕਾਬਲੇ 'ਚ 39-32 ਰੌਮਾਂਚਕ ਅੰਤਰ ਨਾਲ ਜਿੱਤ ਦਰਜ ਕਰਕੇ ਟੂਰਨਾਮੈਂਟ 'ਚ ਤੀਸਰੀ ਜਿੱਤ ਹਾਸਲ ਕੀਤੀ। ਦੋਵਾਂ ਟੀਮਾਂ 'ਚ ਸ਼ੁਰੂਆਤ ਨਾਲ ਹੀ ਇਕ ਇਕ ਅੰਕ ਹਾਸਲ ਕਰਨ ਲਈ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ। ਪਹਿਲੇ ਹਾਫ ਤਕ ਯੂ.ਪੀ. ਨੇ ਤੇਲੁਗੂ 'ਤੇ 14-13 ਦੇ ਸਕੋਰ ਦੇ ਨਾਲ ਇਕ ਅੰਕ ਦੀ ਬੜ੍ਹਤ ਬਣਾਈ ਰੱਖੀ।
ਦੂਸਰੇ ਹਾਫ ਦੀ ਸ਼ੁਰੂਆਤ 'ਚ ਹੀ ਦੋਵਾਂ 'ਚ ਸਖਤ ਮੁਕਾਬਲਾ ਚਲ ਰਿਹਾ ਸੀ ਅਤੇ 30ਵੇਂ ਮਿੰਟ ਤਕ ਸਕੋਰ 25-25 ਦੇ ਬਰਾਬਰ 'ਤੇ ਰਿਹਾ। ਯੂ.ਪੀ. ਨੇ ਇਸ ਤੋਂ ਬਾਅਦ ਖੇਡ 'ਚ ਤੇਜ਼ੀ ਲਿਆਦੀ ਅਤੇ ਤੇਲੁਗੂ 'ਤੇ ਬੜ੍ਹਤ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਯੂ.ਪੀ. ਨੇ ਇਕ ਯਾਦਗਾਰ ਜਿੱਤ ਆਪਣੇ ਨਾਂ ਕੀਤੀ।


Related News