ਪ੍ਰੋ ਕਬੱਡੀ ਲੀਗ : ਤਮਿਲ ਨੇ ਗੁਜਰਾਤ ਨੂੰ ਰੌਮਾਂਚਕ ਮੈਚ ''ਚ 35-34 ਨਾਲ ਹਰਾਇਆ

09/27/2017 1:45:34 AM

ਨਵੀਂ ਦਿੱਲੀ— ਅਜੈ ਠਾਕੁਰ ਦੇ ਆਖਰੀ 5 ਮਿੰਟ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਤਮਿਲ ਥਲਾਈਵਾਸ ਨੇ ਪ੍ਰੋ ਕਬੱਡੀ ਲੀਗ ਦੇ ਇਕ ਰੌਮਾਂਚਕ ਮੈਚ 'ਚ ਮੰਗਲਵਾਰ ਨੂੰ ਇੱਥੇ ਗੁਜਰਾਤ ਫਾਰਚਿਊਨਜਾਇੰਟਸ ਨੂੰ 35-34 ਨਾਲ ਹਰਾਇਆ। ਮੈਚ ਦੇ ਆਖਰੀ ਮਿੰਟ ਤਕ ਲੱਗ ਰਿਹਾ ਸੀ ਕਿ ਤਮਿਲ ਮੈਚ ਜਿੱਤਣ 'ਚ ਸਫਲ ਰਹੇਗੀ ਪਰ ਠਾਕੁਰ ਨੇ ਉਸ ਸਮੇਂ ਰੇਡ ਨਾਲ 3 ਅੰਕ ਹਾਸਲ ਕੀਤੇ ਅਤੇ ਆਪਣੀ ਟੀਮ ਨੂੰ ਜਿੱਤ ਹਾਸਲ ਕਰਵਾਈ।
ਠਾਕੁਰ ਨੇ ਕੁਲ 13 ਅੰਕ ਹਾਸਲ ਕੀਤੇ। ਪ੍ਰਪੰਜਨ ਨੇ 9 ਅੰਕ ਬਣਾ ਕੇ ਉਸ ਦਾ ਵਧੀਆ ਸਾਥ ਦਿੱਤਾ। ਗੁਜਰਾਤ ਟੀਮ ਵਲੋਂ ਸਚਿਨ ਨੇ 11 ਅੰਕ ਬਣਾਏ। ਗੁਜਰਾਤ ਇਸ ਹਾਰ ਦੇ ਬਾਵਜੂਦ ਗਰੁੱਪ 'ਏ' 'ਚ 16 ਮੈਚਾਂ 'ਚ 61 ਅੰਕਾਂ ਨਾਲ ਚੋਟੀ 'ਤੇ ਹੈ। ਤਮਿਲ ਦੇ 13 ਮੈਚਾਂ 'ਚ 28 ਅੰਕ ਹਨ ਅਤੇ ਉਹ ਗਰੁੱਪ 'ਬੀ' 'ਚ ਸਭ ਤੋਂ ਹੇਠਲੇ ਸਥਾਨ 'ਤੇ ਹੈ।


Related News