ਪ੍ਰੋ ਕਬੱਡੀ ਲੀਗ : ਪੁਣੇਰੀ ਦੀ ਹਰਿਆਣਾ ''ਤੇ ਧਮਾਕੇਦਾਰ ਜਿੱਤ

09/19/2017 10:19:05 PM

ਰਾਂਚੀ— ਸੰਦੀਪ ਨਰਵਾਲ ਅਤੇ ਰਾਜੇਸ਼ ਮੰਡਲ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਪੁਣੇਰੀ ਪਲਟਨ ਨੇ ਹਰਿਆਣਾ ਸਟੀਲਰਸ ਨੂੰ ਪ੍ਰੋ ਕਬੱਡੀ ਲੀਗ ਦੇ 5ਵੇਂ ਸੈਸ਼ਨ 'ਚ ਮੰਗਲਵਾਰ ਨੂੰ 37-25 ਨਾਲ ਹਰਾ ਕੇ ਆਪਣੀ 8ਵੀਂ ਜਿੱਤ ਦਰਜ ਕੀਤੀ। ਪੁਣੇ ਦੀ ਟੀਮ ਨੇ ਹਾਫ ਸਮੇਂ ਤਕ 16-10 ਨਾਲ ਅੱਗੇ ਸੀ। ਉਸ ਨੇ ਦੂਸਰੇ ਹਾਫ 'ਚ ਵੀ ਆਪਣਾ ਦਬਦਬਾਅ ਬਰਕਰਾਰ ਰੱਖਦੇ ਹੋਏ ਜਿੱਤ ਆਪਣੇ ਨਾਂ ਕੀਤੀ। ਪੁਣੇ ਦੀ 11 ਮੈਚਾਂ ਇਹ 8ਵੀਂ ਜਿੱਤ ਹੈ ਅਤੇ ਉਸ ਨੇ ਗਰੁੱਪ 'ਏ' 'ਚ 42 ਅੰਕ ਹੋ ਗਏ ਹਨ। ਦੂਸਰੇ ਪਾਸੇ ਹਰਿਆਣਾ ਨੂੰ 16 ਮੈਚਾਂ 'ਚ 5ਵੀਂ ਹਾਰ ਦਾ ਸਾਹਮਣਾ ਕਰਨਾ ਪਿਆ।
ਹਰਿਆਣਾ ਦੀ ਟੀਮ ਇਸ ਹਾਰ ਦੇ ਬਾਵਜੂਦ ਦੂਸਰੇ ਸਥਾਨ 'ਤੇ 49 ਅੰਕਾਂ ਦੇ ਨਾਲ ਬਰਕਰਾਰ ਹੈ ਜਦਕਿ ਪੁਣੇ ਦੀ ਟੀਮ ਤੀਜੇ ਸਥਾਨ 'ਤੇ ਪਹੁੰਚ ਗਈ ਹੈ। ਸੰਦੀਪ ਨਰਵਾਲ ਨੇ 9 ਅੰਕ ਜਦਕਿ ਰਾਜੇਸ਼ ਮੰਡਲ ਨੇ 7 ਅੰਕ ਹਾਸਲ ਕੀਤੇ। ਹਰਿਆਣਾ ਦੇ ਲਈ ਸੁਰਜੀਤ ਸਿੰਘ ਨੇ 10 ਅੰਕ ਹਾਸਲ ਕਰਕੇ ਵੀ ਆਪਣੀ ਟੀਮ ਨੂੰ ਜਿੱਤ ਨਹੀਂ ਦਬਾਅ ਸਕੇ।


Related News