ਪ੍ਰੋ ਕਬੱਡੀ ਲੀਗ : ਪੁਣੇਰੀ ਨੇ ਤਮਿਲ ''ਤੇ ਕੀਤੀ ਸ਼ਾਨਦਾਰ ਜਿੱਤ ਹਾਸਲ

09/29/2017 10:21:27 PM

ਚੇਨਈ— ਪੁਣੇਰੀ ਪਲਟਨ ਨੇ ਤਮਿਲ ਥਲਾਈਵਾਸ 'ਤੇ ਸ਼ੁੱਕਰਵਾਰ ਨੂੰ ਆਖਰੀ ਗਰੁੱਪ ਮੁਕਾਬਲੇ 'ਚ 33-20 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦੇ 5ਵੇਂ ਸੈਸ਼ਨ 'ਚ ਆਪਣੇ ਅੰਕਾਂ ਦਾ ਅਰਧ ਸੈਂਕੜਾ ਪੂਰਾ ਕੀਤਾ। ਪੁਣੇ ਟੀਮ ਦੀ ਗਰੁੱਪ 'ਏ' 'ਚ 13 ਮੈਚਾਂ 'ਚ ਇਹ 10ਵੀਂ ਜਿੱਤ ਹੈ ਅਤੇ ਉਸਦੇ 52 ਅੰਕ ਹੋ ਗਏ ਹਨ। ਉਹ ਤੀਜੇ ਸਥਾਨ 'ਤੇ ਹੈ।
ਗਰੁੱਪ 'ਬੀ' ਦੀ ਟੀਮ ਤਮਿਲ ਨੂੰ 14 ਮੈਚਾਂ 'ਚ 8ਵੀਂ ਹਾਰ ਦਾ ਸਾਹਮਣਾ ਕਰਨ ਪਿਆ ਅਤੇ ਉਹ 32 ਅੰਕਾਂ ਦੇ ਨਾਲ ਆਖਰੀ ਸਥਾਨ 'ਤੇ ਹੈ। ਪੁਣੇ ਨੇ ਰੇਡ ਅਤੇ ਡਿਫੇਨਸ ਤੋਂ 12-12 ਅੰਕ ਹਾਸਲ ਕੀਤੇ। ਪੁਣੇ ਦੇ ਲਈ ਦੀਪਕ ਹੁੱਡਾ ਨੇ 6, ਰਾਜੇਸ਼ ਮੰਡਲ ਨੇ 5 ਅਤੇ ਸੋਨੂੰ ਨੇ 4 ਅੰਕ ਹਾਸਲ ਕੀਤੇ।


Related News