ਪ੍ਰੋ ਕਬੱਡੀ ਲੀਗ : ਪੁਣੇਰੀ ਪਲਟਨ ਨੇ ਪਟਨਾ ਪਾਈਰੇਟਸ ਨੂੰ 47-42 ਨਾਲ ਹਰਾਇਆ

08/21/2017 4:40:07 AM

ਲਖਨਾਊ— ਪ੍ਰਦੀਪ ਨਾਰਵਾਲ ਦੀ ਸ਼ਾਨਦਾਰ ਖੇਡ ਦੇ ਬਾਵਜੂਦ ਮੌਜੂਦਾ ਚੈਂਪੀਅਨ ਪਟਨਾ ਪਾਈਰੇਟਸ ਨੂੰ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ ਦੇ ਇਕ ਮਹੱਤਵਪੂਰਨ ਮੈਚ 'ਚ ਐਤਵਾਰ ਨੂੰ ਇੱਥੇ ਪੁਣੇਰੀ ਪਲਟਨ ਦੇ ਹੱਥੋਂ 42-47 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇੱਥੇ 2 ਬਾਰ ਦੇ ਚੈਂਪੀਆਨ ਪਟਨਾ ਦੀ ਟੀਮ ਦੀ ਪੰਜਵੇਂ ਸੈਸ਼ਨ 'ਚ ਪਹਿਲੀ ਹਾਰ ਹੈ। ਪਟਨਾ ਵਲੋਂ ਨਾਰਵਾਲ ਨੇ ਸ਼ਾਨਦਾਰ ਖੇਡ ਖੇਡਿਆ ਅਤੇ ਰੇਡ ਤੋਂ 19 ਅੰਕ ਬਣਾਏ।
ਪੁਣੇ ਪਲਟਨ ਵਲੋਂ ਰਾਜੇਸ਼ ਮੰਡਲ ਨੇ ਵਧੀਆ ਖੇਡ ਦਿਖਾਇਆ ਅਤੇ 10 ਅੰਕ ਬਣਾਏ। ਉਸ ਨੂੰ ਮੈਚ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ। ਨਾਰਵਾਲ ਦੇ ਪ੍ਰਦਰਸ਼ਨ ਨਾਲ ਪਟਨਾ ਨੇ ਰੇਡ 'ਚ ਵਧੀਆ ਪ੍ਰਦਰਸ਼ਨ ਕੀਤਾ ਅਤੇ ਕੁਲ 31 ਅੰਕ ਬਣਾਏ ਪਰ ਟੈਕਲ 'ਚ ਉਸ ਦੀ ਟੀਮ ਕੇਵਲ 6 ਅੰਕ ਹੀ ਬਣਾ ਸਕੀ। ਪੁਣੇ ਨੇ ਟੈਕਲ 'ਚ 12 ਅੰਕ ਬਣਾ ਕੇ ਆਪਣੀ ਜਿੱਤ ਨਿਸ਼ਚਤ ਕੀਤੀ। ਪੁਣੇ ਦੀ ਟੀਮ ਨੇ ਮੱਧਅੰਤਰ ਤਕ 25-13 ਦੀ ਬੜ੍ਹਤ ਬਣਾ ਰੱਖੀ ਸੀ।


Related News