ਪ੍ਰੋ ਕਬੱਡੀ ਲੀਗ : ਪੁਣੇਰੀ ਪਲਟਨ ਨੇ ਯੂ.ਪੀ. ਯੋਧਾ ਨੂੰ ਰੌਮਾਂਚਕ ਮੈਚ ''ਚ ਹਰਾਇਆ

10/24/2017 12:51:04 AM

ਨਵੀਂ ਦਿੱਲੀ— ਪੁਣੇਰੀ ਪਲਟਨ ਨੇ ਸੋਮਵਾਰ ਨੂੰ ਖੇਡੇ ਗਏ ਪ੍ਰੋ ਕਬੱਡੀ ਲੀਗ ਦੇ ਪਹਿਲੇ ਐਲੀਮੀਨੇਟਰ ਮੈਚ 'ਚ ਯੂ.ਪੀ. ਯੋਧਾ ਨੂੰ ਰੌਮਾਂਚਕ ਮੁਕਾਬਲੇ 'ਚ 40-38 ਨਾਲ ਹਰਾ ਕੇ ਲੀਗ ਤੋਂ ਬਾਹਰ ਕਰ ਦਿੱਤਾ। ਇਸ ਜਿੱਤ ਦੇ ਨਾਲ ਪੁਣੇ ਐਲੀਮੀਨੇਟਰ-3 'ਚ ਆਪਣੀ ਜਗ੍ਹਾ ਬਣਾ ਲਈ ਹੈ। ਹੁਣ ਉਸ ਦਾ ਮੁਕਾਬਲਾ ਐਲੀਮੀਨੇਟਰ-2 ਮੈਚ ਦੇ ਜੇਤੂ ਨਾਲ ਹੋਵੇਗਾ।
ਲੀਗ ਦੇ ਪ੍ਰੋਗਰਾਮ ਅਨੁਸਾਰ 24 ਅਕਤੂਬਰ ਨੂੰ ਕੁਆਲੀਫਾਈਰ-1 ਅਤੇ ਐਲੀਮੀਨੇਟਰ-3 ਦੇ ਮੁਕਾਬਲੇ ਖੇਡੇ ਜਾਣਗੇ। ਕੁਆਲੀਫਾਈਰ-1 'ਚ ਗਰੁੱਪ 'ਏ' ਚੋਟੀ 'ਤੇ ਕਬਜ਼ਾ ਗੁਜਰਾਤ ਤੇ ਗਰੁੱਪ 'ਬੀ' 'ਚ ਚੋਟੀ 'ਤੇ ਕਬਜ਼ਾ ਬੰਗਾਲ ਦੀ ਟੀਮ ਨਾਲ ਮੁਕਾਬਲਾ ਹੋਵੇਗਾ। ਗੁਜਰਾਤ ਤੇ ਬੰਗਾਲ 'ਚ ਹੋਣ ਵਾਲੇ ਮੁਕਾਬਲੇ ਦੀ ਜੇਤੂ ਟੀਮ ਸਿੱਧੇ ਫਾਈਨਲ 'ਚ ਪ੍ਰਵੇਸ਼ ਕਰੇਗੀ। ਹਾਰਨ ਵਾਲੀ ਟੀਮ ਨੂੰ ਫਾਈਨਲ 'ਚ ਜਾਣ ਦੇ ਲਈ ਇਕ ਹੋਰ ਮੌਕਾ ਮਿਲੇਗਾ। ਇਸ ਟੀਮ ਨੂੰ ਐਲੀਮੀਨੇਟਰ-3 'ਚ ਜਿੱਤਣ ਵਾਲੀ ਟੀਮ 'ਚ ਕੁਆਲੀਫਾਇਰ-2 ਨਾਲ ਖੇਡੇਗੀ ਅਤੇ ਇਸ 'ਚ ਜੋ ਜਿੱਤੇਗਾ ਉਹ ਫਾਈਨਲ 'ਚ ਜਾਵੇਗਾ। ਫਾਈਨਲ 28 ਅਕਤੂਬਰ ਨੂੰ ਚੇਨਈ 'ਚ ਖੇਡਿਆ ਜਾਵੇਗਾ। ਕੁਆਲੀਫਾਇਰ-2 ਵੀ ਚੇਨਈ 'ਚ ਹੀ ਹੋਵੇਗਾ।


Related News