ਪ੍ਰੋ ਕਬੱਡੀ ਲੀਗ : ਪਟਨਾ ਅਤੇ ਯੂ.ਪੀ. ਵਿਚਾਲੇ ਮੈਚ ਡਰਾਅ

08/14/2017 12:56:17 AM

ਹੈਦਰਾਬਾਦ—  ਪ੍ਰੋ ਕਬੱਡੀ ਲੀਗ ਦੇ 5ਵੇਂ ਸੈਸ਼ਨ 'ਚ ਪਿਛਲੀ ਚੈਂਪੀਅਨ ਪਟਨਾ ਪਾਈਰੇਟ੍ਰਸ ਅਤੇ ਯੂ.ਪੀ. ਯੋਧਾ 'ਚ ਐਤਵਾਰ ਨੂੰ ਖੇਡੇ ਗਏ ਰੌਮਾਂਚਕ ਮੁਕਾਬਲੇ 'ਚ 27-27 ਦੀ ਬਰਾਬਰੀ 'ਤੇ ਡਰਾਅ ਰਿਹਾ। ਹੈਦਰਾਬਾਦ ਦੇ ਗਾਚੀਬਾਵਲੀ ਸਟੇਡੀਅਮ 'ਚ ਖੇਡੇ ਗਏ ਇਸ ਮੁਕਾਬਲੇ 'ਚ ਪਟਨਾ ਅਤੇ ਯੂ.ਪੀ. 'ਚ 5ਵੇਂ ਸੈਸ਼ਨ ਦਾ ਤੀਸਰਾ ਟਾਈ ਮੈਚ ਖੇਡਿਆ ਗਿਆ, ਜਿਸ 'ਚ ਦੋਵੇਂ ਟੀਮਾਂ 27-27 ਦੀ ਬਰਾਬਰੀ 'ਤੇ ਰਹੀਆਂ।
ਜੋਨ ਬੀ 'ਚ ਪਟਨਾ ਦੀ ਟੀਮ 4 ਮੈਚਾਂ 'ਚ 3 ਜਿੱਤ ਅਤੇ ਡਰਾਅ ਦੇ ਨਾਲ 18 ਅੰਕ ਹਾਸਲ ਕਰਕੇ ਦੂਸਰੇ ਨੰਬਰ 'ਤੇ ਹੈ। ਯੂ.ਪੀ. 5 ਮੈਚਾਂ 'ਚ 3 ਜਿੱਤੇ, ਇਕ 'ਚ ਹਾਰ ਅਤੇ ਡਰਾਅ ਦੇ ਨਾਲ 18 ਅੰਕ ਹਾਸਲ ਕਰਕੇ ਤੀਸਰੇ ਸਥਾਨ 'ਤੇ ਰਹੀ। ਦੋਵਾਂ ਟੀਮਾਂ 'ਚ ਮੁਕਾਬਲਾ ਡਰਾਅ ਰਹਿਣ ਨਾਲ ਦੋਵਾਂ ਨੂੰ ਟੀਮਾਂ ਨੂੰ 3-3 ਅੰਕ ਮਿਲੇ।


Related News