ਪ੍ਰੋ ਕਬੱਡੀ ਲੀਗ : ਜੈਪੁਰ ਨੇ ਦਬੰਗ ਦਿੱਲੀ ਨੂੰ 36-25 ਨਾਲ ਹਰਾਇਆ

09/17/2017 10:56:18 PM

ਰਾਂਚੀ— ਪਵਨ ਕੁਮਾਰ, ਸਿਧਾਰਥ ਅਤੇ ਨਿਤਿਨ ਰਾਵਲ ਦੇ 6-6 ਅੰਕਾਂ ਦੀ ਬਦੌਲਤ ਜੈਪੁਰ ਪਿੰਕ ਪੈਂਥਰਸ ਨੇ ਦਬੰਗ ਦਿੱਲੀ ਨੂੰ 36-25 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦੇ 5ਵੇਂ ਸੈਸ਼ਨ 'ਚ ਐਤਵਾਰ ਨੂੰ ਆਪਣੀ 5ਵੀਂ ਜਿੱਤ ਦਰਜ ਕੀਤੀ। ਇਸ ਮੁਕਾਬਲੇ 'ਚ ਜੈਪੁਰ ਦੀ ਟੀਮ ਪਹਿਲੇ ਹਾਫ 'ਚ 18-9 ਨਾਲ ਅੱਗੇ ਸੀ ਅਤੇ ਟੀਮ ਦੇ ਦੂਸਰੇ ਹਾਫ 'ਚ ਵੀ ਇਸ ਬੜ੍ਹਤ ਨੂੰ ਕਾਇਮ ਰੱਖਦੇ ਹੋਏ 36-25 ਨਾਲ ਇਹ ਮੁਕਾਬਲਾ ਆਪਣੇ ਨਾਂ ਕਰ ਲਿਆ। ਜੈਪੁਰ ਦੇ ਲਈ ਪਵਨ ਕੁਮਾਰ, ਸਿਧਾਰਥ ਅਤੇ ਨਿਤਿਨ ਰਾਵਲ ਦੇ 6-6 ਅੰਕਾਂ ਅਤੇ ਅਜਿਤ ਨੇ 5 ਅੰਕ ਹਾਸਲ ਕੀਤੇ। ਦਿੱਲੀ ਦੇ ਲਈ ਅਬੁਫਜਲ ਨੇ 6 ਅਤੇ ਮੇਰਾਜ ਸ਼ੇਖ ਨੇ 4 ਅੰਕ ਹਾਸਲ ਕੀਤੇ। ਜੈਪੁਰ ਦੀ 10 ਮੈਚਾਂ 'ਚ ਇਹ 5ਵੀਂ ਜਿੱਤ ਹੈ ਅਤੇ ਉਹ 31 ਅੰਕਾਂ ਦੇ ਨਾਲ ਗਰੁੱਪ 'ਬੀ' 'ਚ 5ਵੇਂ ਸਥਾਨ ਹੈ। ਦਿੱਲੀ ਨੂੰ 11'ਚ 6ਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ 28 ਅੰਕਾਂ ਦੇ ਨਾਲ ਗਰੁੱਪ 'ਬੀ' 'ਚ 6ਵੇਂ ਸਥਾਨ 'ਤੇ ਹੈ।


Related News