ਪ੍ਰੋ ਕਬੱਡੀ ਲੀਗ : ਹਰਿਆਣਾ ਦੀ ਦਿੱਲੀ ''ਤੇ ਸ਼ਾਨਦਾਰ ਜਿੱਤ

09/24/2017 11:07:17 PM

ਨਵੀਂ ਦਿੱਲੀ— ਦਬੰਗ ਦਿੱਲੀ ਦਾ ਘਰੇਲੂ ਮੈਦਾਨ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ ਅਤੇ ਹਰਿਆਣਾ ਸਟੀਲਰਸ ਦੇ ਹੱਥੋਂ ਐਤਵਾਰ ਨੂੰ 24-42 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦੇ 5ਵੇਂ ਸੈਸ਼ਨ 'ਚ ਹਾਰ ਦੀ ਹੈਟ੍ਰਿਕ ਬਣਾ ਲਈ। ਦਿੱਲੀ ਨੂੰ ਇਸ ਤੋਂ ਪਹਿਲੇ ਪੁਣੇਰੀ ਪਲਟਨ ਤੋਂ 29-34 ਨਾਲ ਅਤੇ ਯੂ ਮੁੱਬਾ ਤੋਂ 28-30 ਨਾਲ ਹਾਰ ਦਾ ਮੂੰਹ ਦੇਖਣਾ ਪਿਆ ਸੀ। ਦਿੱਲੀ ਦੀ 15 ਮੈਚਾਂ 'ਚ ਇਹ 10ਵੀਂ ਹਾਰ ਹੈ ਜਦਕਿ ਹਰਿਆਣਾ ਦੀ 18 ਮੈਚਾਂ 'ਚ ਇਹ 9ਵੀਂ ਜਿੱਤ ਹੈ ਅਤੇ ਉਹ ਗਰੁੱਪ 'ਏ' 'ਚ 59 ਅੰਕਾਂ ਦੇ ਨਾਲ ਚੋਟੀ 'ਤੇ ਬਰਕਰਾਰ ਹੈ।
ਇਸ ਤੋਂ ਪਹਿਲੇ ਤਾਮਿਲ ਤਲਾਈਵਾਸ ਨੇ ਰੌਮਾਂਚਕ ਮੁਕਾਬਲੇ 'ਚ ਬੰਗਾਲ ਵਾਰੀਅਰਸ ਨੂੰ 33-32 ਨਾਲ ਹਾਰ ਕੇ ਗਰੁੱਪ 'ਬੀ' 'ਚ ਆਪਣੀ ਤੀਜੀ ਜਿੱਤ ਦਰਜ ਕੀਤੀ। ਗਰੁੱਪ 'ਚ ਆਖਰੀ ਸਥਾਨ 'ਤੇ ਮੌਜੂਦ ਤਾਮਿਲ ਟੀਮ ਦੇ ਹੁਣ 27 ਅੰਕ ਹੋ ਗਏ ਹਨ। ਬੰਗਾਲ ਦੀ 18 ਮੈਚਾਂ 'ਚ ਇਹ 5ਵੀਂ ਹਾਰ ਹੈ ਅਤੇ ਉਹ 59 ਅੰਕਾਂ ਦੇ ਨਾਲ ਦੂਸਰੇ ਸਥਾਨ 'ਤੇ ਕਾਇਮ ਹੈ।


Related News