ਪ੍ਰੋ ਕਬੱਡੀ ਲੀਗ : ਗੁਜਰਾਤ ਨੇ ਪਲੇਆਫ ''ਚ ਜਗ੍ਹਾ ਬਣਾਈ

10/07/2017 9:04:31 AM

ਜੈਪੁਰ, (ਬਿਊਰੋ)— ਗੁਜਰਾਤ ਫਾਰਚਿਊਨਜਾਇੰਟਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜੈਪੁਰ ਪਿੰਕ ਪੈਂਥਰਜ਼ ਨੂੰ ਸ਼ੁੱਕਰਵਾਰ ਨੂੰ 29-23 ਨਾਲ ਹਰਾ ਕੇ ਵੀਵੋ ਪ੍ਰੋ ਕਬੱਡੀ ਲੀਗ ਦੇ ਪਲੇਆਫ 'ਚ ਜਗ੍ਹਾ ਬਣਾ ਲਈ ਸੀ। ਗੁਜਰਾਤ ਦੀ 19 ਮੈਚਾਂ 'ਚ ਇਹ 12ਵੀਂ ਜਿੱਤ ਹੈ ਅਤੇ ਉਸ ਦੇ ਜ਼ੋਨ ਏ 'ਚ 72 ਅੰਕ ਹੋ ਗਏ ਹਨ। ਗੁਜਰਾਤ ਨੇ ਇਸ ਦੇ ਨਾਲ ਹੀ ਪਲੇਆਫ 'ਚ ਆਪਣਾ ਸਥਾਨ ਪੱਕਾ ਕਰ ਲਿਆ ਹੈ। 
ਦੂਜੇ ਪਾਸੇ ਜੈਪੁਰ ਨੂੰ 16 ਮੈਚਾਂ 'ਚ ਅੱਠਵੀਂ ਹਾਰ ਦਾ ਸਾਹਮਣਾ ਕਰਨਾ ਪਿਆ। ਜੈਪੁਰ 45 ਅੰਕਾਂ ਦੇ ਨਾਲ ਪੰਜਵੇਂ ਸਥਾਨ 'ਤੇ ਹੈ। ਜੈਪੁਰ ਨੂੰ ਪਲੇਆਫ ਦੇ ਲਈ ਬਾਕੀ ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਵਾਪਸੀ ਕਰਨੀ ਹੋਵੇਗੀ। ਸਵਾਈ ਮਾਨਸਿੰਘ ਸਟੇਡੀਅਮ 'ਚ ਖੇਡੇ ਗਏ ਇਸ ਮੁਕਾਬਲੇ 'ਚ ਗੁਜਰਾਤ ਦੇ ਲਈ ਚੰਦਰਨ ਰਨਜੀਤ ਨੇ 7 ਅਤੇ ਸਚਿਨ ਨੇ 6 ਅੰਕ ਜੁਟਾਏ। ਜੈਪੁਰ ਦੇ ਲਈ ਜਸਵੀਰ ਸਿੰਘ ਨੇ ਪੰਜ ਅਤੇ ਪਵਨ ਕੁਮਾਰ ਨੇ 4 ਅੰਕ ਬਣਾਏ। ਗੁਜਰਾਤ ਨੇ ਰੇਡ ਤੋਂ 15 ਅਤੇ ਡਿਫੈਂਸ ਤੋਂ 11 ਅੰਕ ਪ੍ਰਾਪਤ ਕੀਤੇ।


Related News