ਪ੍ਰੋ ਕਬੱਡੀ ਲੀਗ : ਗੁਜਰਾਤ ਨੇ ਯੂ ਮੁੱਬਾ ਨੂੰ 39-21 ਨਾਲ ਨੂੰ ਹਰਾਇਆ

08/11/2017 11:10:07 PM

ਅਹਿਮਦਾਬਾਦ— ਘਰੇਲੂ ਸਮਰਥਕਾਂ 'ਚ ਖੇਡ ਰਹੀ ਗੁਜਰਾਤ ਫਾਰਚਿਊਨਜਾਯੰਟਸ ਦੇ ਰੇਡਰ ਰੋਹਿਤ ਗੁਲੀਆ ਦੇ ਵਧੀਆ ਖੇਡ ਨਾਲ ਸ਼ੁੱਕਰਵਾਰ ਨੂੰ ਵੀਵੋ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ 'ਚ ਮਜ਼ਬੂਤ ਯੂ ਮੁੱਬਾ ਨੂੰ ਗਰੁੱਪ 'ਏ' ਮੁਕਾਬਲੇ 'ਚ 39-21 ਦੇ ਵੱਡੇ ਅੰਤਰ ਨਾਲ ਹਰਾ ਕੇ ਟੂਰਨਾਮੈਂਟ 'ਚ ਆਪਣੀ ਦੂਸਰੀ ਜਿੱਤ ਦਰਜ ਕੀਤੀ। ਗੁਜਰਾਤ ਦੇ 4 ਮੈਚਾਂ 'ਚ ਦੂਸਰੀ ਜਿੱਤ ਦੇ ਨਾਲ 13 ਅੰਕ ਹੋ ਗਏ ਹਨ ਅਤੇ ਉਹ ਆਪਣੇ ਗਰੁੱਪ 'ਚ ਚੋਟੀ 'ਤੇ ਹੈ।
ਯੂ ਮੁੱਬਾ ਦੀ ਟੀਮ ਦੀ ਇਸ ਹਾਰ ਤੋਂ ਬਾਅਦ 4 ਮੈਚ ਅਤੇ 2 ਹਾਰ ਦੇ ਬਾਅਦ 10 ਅੰਕ ਹਨ ਅਤੇ ਉਹ ਗਰੁੱਪ 'ਚ ਤੀਸਰੇ ਸਥਾਨ 'ਤੇ ਹੈ। ਗੁਜਰਾਤ ਨੇ ਪਹਿਲੇ ਹਾਫ 'ਚ 20-6 ਨਾਲ ਮਜਬੂਤ ਬੜ੍ਹਤ ਹਾਸਲ ਕੀਤੀ ਸੀ। ਗੁਜਰਾਤ ਨੇ ਰੇਡ 'ਚ 19 ਅੰਕ ਅਤੇ ਡੀਫੈਂਸ ਨਾਲ 13 ਅੰਕ ਬਣਾਏ ਜਦਕਿ ਮੁੰਬਈ ਨੇ ਰੇਡ ਨਾਲ 13 ਅਤੇ ਡੀਫੈਂਸ ਨਾਲ ਪੰਜ ਅੰਕ ਬਣਾਏ।


Related News