ਪ੍ਰੋ ਕਬੱਡੀ ਲੀਗ : ਗੁਜਰਾਤ ਦੀ ਲਗਾਤਾਰ ਤੀਜੀ ਜਿੱਤ

08/14/2017 11:41:38 AM

ਅਹਿਮਦਾਬਾਦ— ਪ੍ਰੋ ਕਬੱਡੀ ਲੀਗ ਦੀ ਨਵੀਂ ਟੀਮ ਗੁਜਰਾਤ ਫਾਰਚਿਊਨ ਜਾਇੰਟਸ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦੇ ਹੋਏ ਜੈਪੁਰ ਪਿੰਕ ਪੈਂਥਰਸ ਨੂੰ 27-20 ਨਾਲ ਹਰਾ ਕੇ ਲੀਗ ਦੇ 5ਵੇਂ ਸੈਸ਼ਨ 'ਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਹੈ। ਇੱਥੇ ਹੈਦਰਾਬਾਦ ਦੇ ਗਾਚੀਬਾਵਲੀ ਸਟੇਡੀਅਮ 'ਚ ਐਤਵਾਰ ਰਾਤ ਨੂੰ ਖੇਡੇ ਗਏ ਜ਼ੋਨ ਏ ਦੇ ਮੁਕਾਬਲੇ 'ਚ  ਟੀਮ ਗੁਜਰਾਤ ਨੇ ਰੇਡ ਤੋਂ 8, ਡਿਫੈਂਸ ਤੋਂ 13, ਆਲਆਊਟ ਤੋਂ 2 ਅਤੇ ਤਿੰਨ ਵਾਧੂ ਅੰਕ ਪ੍ਰਾਪਤ ਕੀਤੇ। ਜਦਕਿ ਜੈਪੁਰ ਦੀ ਟੀਮ ਨੇ ਰੇਡ ਤੋਂ 9, ਡਿਫੈਂਸ ਤੋਂ 6 ਅਤੇ ਪੰਜ ਵਾਧੂ ਅੰਕ ਹਾਸਲ ਕੀਤੇ।

ਗੁਜਰਾਤ ਦੇ ਲਈ ਸਚਿਨ ਨੇ 7 ਅਤੇ ਫਜ਼ਲ ਅਤ੍ਰਾਚਲੀ ਅਤੇ ਅਬੋਝਾਰ ਮਿਘਾਨੀ ਨੇ 4-4 ਅੰਕ ਹਾਸਲ ਕੀਤੇ। ਜੈਪੁਰ ਵੱਲੋਂ ਕੋਈ ਵੀ ਖਿਡਾਰੀ ਤਿੰਨ ਤੋਂ ਜ਼ਿਆਦਾ ਅੰਕ ਨਹੀਂ ਲੈ ਸਕਿਆ ਜੋ ਕਿ ਉਸ ਦੀ ਹਾਰ ਦਾ ਪ੍ਰਮੁੱਖ ਕਾਰਨ ਬਣਿਆ। ਜੈਪੁਰ ਦੇ ਲਈ ਪਵਨ ਕੁਮਾਰ ਨੇ ਸਭ ਤੋਂ ਜ਼ਿਆਦਾ ਤਿੰਨ ਅੰਕ ਹਾਸਲ ਕੀਤੇ। ਗੁਜਰਾਤ ਦੀ ਟੀਮ ਨੇ ਜ਼ੋਨ ਏ 'ਚ 6 ਮੈਚਾਂ 'ਚ 4 ਜਿੱਤ, ਇਕ ਹਾਰ ਅਤੇ ਡਰਾਅ ਦੇ ਨਾਲ 23 ਅੰਕ ਲੈ ਕੇ ਚੋਟੀ 'ਤੇ ਹੈ ਜਦਕਿ ਜੈਪੁਰ ਦੀ ਟੀਮ ਦੀ ਤਿੰਨ ਮੈਚਾਂ 'ਚ ਇਹ ਦੂਜੀ ਹਾਰ ਹੈ ਅਤੇ ਉਹ 6 ਅੰਕ ਲੈ ਕੇ ਅੰਕ ਸੂਚੀ 'ਚ ਸਭ ਤੋਂ ਹੇਠਾਂ 6ਵੇਂ ਸਥਾਨ 'ਤੇ ਹੈ।


Related News