ਪ੍ਰੋ ਕਬੱਡੀ ਲੀਗ : ਪਟਨਾ ਤੇ ਬੰਗਾਲ ਦਾ ਮੈਚ ਰਿਹਾ ਡਰਾਅ

09/18/2017 7:15:45 PM

ਰਾਂਚੀ— ਪਟਨਾ ਟਾਈਟੰਸ ਅਤੇ ਬੰਗਾਲ ਵਾਰੀਅਰਸ 'ਚ ਪ੍ਰੋ ਕਬੱਡੀ ਦੇ 5ਵੇਂ ਸੈਸ਼ਨ 'ਚ ਖੇਡਿਆ ਗਿਆ ਮੁਕਾਬਲਾ 37-37 ਨਾਲ ਡਰਾਅ ਰਿਹਾ। ਇਸ ਮੁਕਾਬਲੇ 'ਚ ਪਟਨਾ ਦੀ ਟੀਮ ਪਹਿਲੇ ਹਾਫ 'ਚ 18-14 ਨਾਲ ਅੱਗੇ ਰਹੀ ਸੀ ਪਰ ਦੂਸਰੇ ਹਾਫ 'ਚ ਮਨਿੰਦਰ ਦੇ ਸ਼ਾਨਦਾਰ 15 ਅੰਕਾਂ ਦੀ ਬਦੌਲਤ ਬੰਗਾਲ ਨੇ ਵਧੀਆ ਵਾਪਸੀ ਕਰਦੇ ਹੋਏ 37-37 ਨਾਲ ਡਰਾਅ ਕਰ ਦਿੱਤਾ। ਪਟਨਾ ਦੇ ਲਈ ਪ੍ਰਦੀਪ ਨਰਵਾਲ ਨੇ 13 ਅਤੇ ਸੋਨੂੰ ਗੋਇਲ ਨੇ 11 ਅੰਕ ਹਾਸਲ ਕੀਤੇ। ਬੰਗਾਲ ਦੇ ਲਈ ਮਨਿੰਦਰ ਸਿੰਘ ਨੇ 15 ਅਤੇ ਦੀਪਕ ਨਰਵਾਲ ਨੇ 10 ਅੰਕ ਹਾਸਲ ਕੀਤੇ। ਪਟਨਾ ਦੀ 14 ਮੈਚਾਂ 'ਚ ਇਹ ਚੌਥਾ ਡਰਾਅ ਹੈ ਅਤੇ ਉਹ 49 ਅੰਕਾਂ ਦੇ ਨਾਲ ਗਰੁੱਪ 'ਬੀ' ਦੇ ਦੂਸਰੇ ਸਥਾਨ 'ਤੇ ਹੈ। ਬੰਗਾਲ ਦੀ 16 ਮੈਚਾਂ 'ਚ ਇਹ 5ਵਾਂ ਡਰਾਅ ਹੈ ਅਤੇ 53 ਅੰਕਾਂ ਦੇ ਨਾਲ ਗਰੁੱਪ 'ਬੀ' ਦੇ ਚੋਟੀ 'ਤੇ ਹੈ।


Related News