ਪ੍ਰੋ ਕਬੱਡੀ ਲੀਗ : ਹਰਿਆਣਾ ਤੇ ਜੈਪੁਰ ਦਾ ਮੈਚ ਰਿਹਾ ਡਰਾਅ

09/14/2017 10:17:10 PM

ਸੋਨੀਪਤ— ਹਰਿਆਣਾ ਸਟੀਲਰਸ ਤੇ ਜੈਪੁਰ ਪਿੰਕ 'ਚ ਪ੍ਰੋ ਕਬੱਡੀ ਲੀਗ ਦੇ 5ਵੇਂ ਸੈਸ਼ਨ 'ਚ ਵੀਰਵਾਰ ਨੂੰ ਖੇਡਿਆ ਗਿਆ ਮੁਕਾਬਲਾ 27-27 ਨਾਲ ਡਰਾਅ ਰਿਹਾ। ਮੁਕਾਬਲੇ 'ਚ ਜੈਪੁਰ ਦੀ ਟੀਮ ਪਹਿਲੇ ਹਾਫ 'ਚ 17-9 ਨਾਲ ਅੱਗੇ ਸੀ ਪਰ ਦੂਸਰੇ ਹਾਫ 'ਚ ਹਰਿਆਣਾ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ 27-27 ਨਾਲ ਮੁਕਾਬਲਾ ਡਰਾਅ ਕਰ ਦਿੱਤਾ।
ਹਰਿਆਣਾ ਦੇ ਲਈ ਦੀਪਕ ਕੁਮਾਰ ਦਹਿਆ ਨੇ 7, ਸੁਰਜੀਤ ਸਿੰਘ ਨੇ 6 ਅਤੇ ਵਿਕਾਸ ਨੇ 4 ਅੰਕ ਹਾਸਲ ਕੀਤੇ। ਜੈਪੁਰ ਦੇ ਲਈ ਨਿਤਿਨ ਨੇ 12 ਅੰਕ ਹਾਸਲ ਕੀਤੇ। ਹਰਿਆਣਾ ਦਾ 15 ਮੈਚਾਂ 'ਚ ਇਹ ਚੌਥਾਂ ਡਰਾਅ ਹੈ ਉਹ 49 ਅੰਕਾਂ ਦੇ ਨਾਲ ਗਰੁੱਪ 'ਏ' 'ਚ ਚੋਟੀ 'ਤੇ ਹੈ। ਜੈਪੁਰ 10 ਮੈਚਾਂ 'ਚ 31 ਅੰਕਾਂ ਦੇ ਨਾਲ 5ਵੇਂ ਨੰਬਰ 'ਤੇ ਹੈ।


Related News