ਪ੍ਰੋ ਕਬੱਡੀ ਲੀਗ : ਬੰਗਾਲ ਦੀ ਜੇਤੂ ਸ਼ੁਰੂਆਤ, ਟਾਈਟੰਸ ਦੀ ਲਗਾਤਾਰ ਚੌਥੀ ਹਾਰ

08/03/2017 4:05:37 AM

ਨਵੀਂ ਦਿੱਲੀ— ਪ੍ਰੋ ਕਬੱਡੀ ਲੀਗ (ਪੀ.ਕੇ.ਐੱਲ.) ਸੀਜ਼ਨ-5 'ਚ ਤੇਲੁਗੂ ਟਾਈਟੰਸ ਟੀਮ ਨੂੰ ਬੁੱਧਵਾਰ ਨੂੰ ਲਗਾਤਾਰ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ। ਬੰਗਾਲ ਵਾਰੀਅਰਸ ਨੇ ਇਸ ਸ਼ਾਨਦਾਰ ਜਿੱਤ ਨਾਲ ਜੇਤੂ ਸ਼ੁਰੂਆਤ ਕੀਤੀ। ਗਾਚੀਬਾਵਲੀ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਬੰਗਾਲ ਨੇ ਟਾਈਟੰਸ ਨੂੰ 30-24 ਨਾਲ ਹਰਾ ਦਿੱਤਾ।
ਟਾਈਟੰਸ ਨੇ ਲੀਗ ਦੀ ਨਵੀਂ ਟੀਮ ਤਾਮਿਲ ਥਾਲਾਈਵਾਜ ਨੂੰ ਹਰਾਕੇ ਸੀਜਨ ਦੀ ਸ਼ੁਰੂਆਤ ਜਿੱਤ ਦੇ ਨਾਲ ਕੀਤੀ ਸੀ ਪਰ ਇਸ ਤੋਂ ਬਾਅਦ ਪਟਨਾ ਪਾਈਰੇਟ੍ਰਸ, ਬੈਂਗਲੁਰੂ ਬੁਲਸ ਅਤੇ ਯੂਪੀ ਯੋਧਾ ਨੂੰ ਹਰਾਇਆ ਸੀ। ਮੁਕਾਬਲਾ ਸ਼ੁਰੂ ਤੋਂ ਰੋਮਾਂਚਕ ਰਿਹਾ। ਦੂਸਰੇ ਹਾਫ 'ਚ ਟਾਈਟੰਸ ਦੀ ਟੀਮ ਦਬਾਅ 'ਚ ਖੇਡੀ ਅਤੇ ਬੰਗਾਲ ਨੇ ਉਸ 'ਤੇ 22-14 ਦੀ ਬੜ੍ਹਤ ਬਣਾ ਲਈ ਪਰ ਟਾਈਟੰਸ ਨੇ ਲਗਾਤਾਰ ਚਾਰ ਪਾਈਟ੍ਰਸ ਲੈਕੇ ਸਕੋਰ 18-22 ਕਰਕੇ ਵਾਪਸੀ ਦੀ ਕੋਸ਼ਿਸ਼ ਕੀਤੀ। ਬੰਗਾਲ ਨੇ ਪਾਂਈਟ੍ਰਸ ਲੈਣ ਦਾ ਸਿਲਸਿਲਾ ਇਕ ਬਾਰ ਫਿਰ ਸ਼ੁਰੂ ਕੀਤਾ ਅਤੇ ਟਾਈਟੰਸ ਨੂੰ ਚੌਥੀ ਹਾਰ ਮਿਲੀ।


Related News