ਪ੍ਰੋ ਕਬੱਡੀ ਲੀਗ : ਬੈਂਗਲੁਰੂ ਨੇ ਦਿੱਲੀ ਨੂੰ 35-32 ਨਾਲ ਹਰਾਇਆ

10/12/2017 1:22:57 AM

ਜੈਪੁਰ— ਬੈਂਗਲੁਰੂ ਬੁਲਸ ਨੇ ਬੁੱਧਵਾਰ ਨੂੰ ਖੇਡੇ ਗਏ ਇੰਟਰਜੋਨਲ ਵਾਈਲਡ ਕਾਰਡ ਮੈਚ 'ਚ ਦਬੰਗ ਦਿੱਲੀ ਨੂੰ ਹਰਾ ਕੇ ਪ੍ਰੋ ਕਬੱਡੀ ਲੀਗ ਦੇ ਸੀਜ਼ਨ-5 ਦੇ ਪਲੇ ਆਫ 'ਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਬੈਂਗਲੁਰੂ ਨੇ ਦਿੱਲੀ ਨੂੰ 35-32 ਨਾਲ ਹਰਾ ਦਿੱਤਾ। ਪਹਿਲੇ ਹਾਫ ਤਕ ਆਖਰੀ ਦੇ 6 ਮਿੰਟ 'ਚ ਦੋਵੇਂ ਟੀਮਾਂ 8-8 ਨਾਲ ਬਰਾਬਰੀ 'ਤੇ ਸਨ। ਬੈਂਗਲੁਰੂ ਨੇ ਦਿੱਲੀ ਨੂੰ ਆਲ ਆਊਟ ਕੀਤਾ ਅਤੇ ਪਹਿਲੇ ਹਾਫ 'ਚ 17-9 ਨਾਲ ਬੜ੍ਹਤ ਬਣਾ ਲਈ।
ਦੂਸਰੇ ਹਾਫ 'ਚ ਦਿੱਲੀ ਨੇ ਬੈਂਗਲੁਰੂ ਨੂੰ ਆਖਰੀ 4 ਮਿੰਟ 'ਚ ਆਲ ਆਊਟ ਕੀਤਾ ਅਤੇ ਸਕੋਰ 27-30 ਕਰ ਲਿਆ। ਆਖਰੀ ਸਮੇਂ 'ਚ ਬੈਂਗਲੁਰੂ ਨੇ ਬੜ੍ਹਤ ਨੂੰ ਕਾਇਮ ਰੱਖਿਆ ਅਤੇ ਦਿੱਲੀ ਨੂੰ 35-32 ਦੇ ਨਾਲ ਹਰਾ ਦਿੱਤਾ।


Related News