ਪ੍ਰੋ ਕਬੱਡੀ ਲੀਗ ''ਚ ਬੈਂਗਲੁਰੂ ਅਤੇ ਤੇਲਗੂ ਦਾ 26-26 ਨਾਲ ਮੈਚ ਹੋਇਆ ਟਾਈ

09/17/2017 8:43:41 AM

ਬੈਂਗਲੁਰੂ— ਬੈਂਗਲੁਰੂ ਬੁਲਸ ਅਤੇ ਤੇਲੁਗੂ ਟਾਈਟਨਸ ਵਿਚਾਲੇ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ 'ਚ ਸ਼ਨੀਵਾਰ ਨੂੰ ਖੇਡਿਆ ਗਿਆ ਮੁਕਾਬਲਾ 26-26 ਨਾਲ ਬਰਾਬਰ ਰਿਹਾ। ਇੱਥੇ ਹਰੀਵੰਸ਼ ਤਾਨਾ ਭਗਤ ਸਟੇਡੀਅਮ 'ਚ ਖੇਡੇ ਗਏ ਮੁਕਾਬਲੇ 'ਚ ਬੈਂਗਲੁਰੂ ਟੀਮ ਪਹਿਲੇ ਹਾਫ 'ਚ 15-12 ਨਾਲ ਅੱਗੇ ਸੀ। ਪਰ ਤੇਲੁਗੂ ਟਾਈਟਨਸ ਨੇ ਦੂਜੇ ਹਾਫ 'ਚ ਸ਼ਾਨਦਾਰ ਵਾਪਸੀ ਕਰਦੇ ਹੋਏ 26-26 ਨਾਲ ਮੁਕਾਬਲਾ ਟਾਈ ਕਰਾ ਦਿੱਤਾ। 

ਬੈਂਗਲੁਰੂ ਲਈ ਰੋਹਿਤ ਕੁਮਾਰ ਨੇ 8 ਅਤੇ ਰਵਿੰਦਰ ਪਹਿਲ ਨੇ 4 ਅੰਕ ਜੁਟਾਏ। ਤੇਲੁਗੂ ਦੇ ਲਈ ਰਾਹੁਲ ਚੌਧਰੀ ਨੇ 8 ਅਤੇ ਨੀਲੇਸ਼ ਸਾਲੁੰਕੇ ਨੇ 4 ਅੰਕ ਪ੍ਰਾਪਤ ਕੀਤੇ। ਬੈਂਗਲੁਰੂ ਨੇ ਰੈੱਡ ਤੋਂ 15, ਡਿਫੈਂਸ ਤੋਂ 9 ਅਤੇ 2 ਆਲ ਆਊਟ ਅੰਕ ਜੁਟਾਏ ਜਦਕਿ ਤੇਲੁਗੂ ਨੇ ਰੈੱਡ 'ਚ 12, ਡਿਫੈਂਸ ਤੋਂ 13 ਅਤੇ ਇਕ ਵਾਧੂ ਅੰਕ ਪ੍ਰਾਪਤ ਕੀਤਾ। ਬੈਂਗਲੁਰੂ ਦਾ ਇਹ 14 ਮੈਚਾਂ 'ਚ ਦੂਜਾ ਟਾਈ ਹੈ ਅਤੇ ਉਹ 32 ਅੰਕਾਂ ਦੇ ਨਾਲ ਜ਼ੋਨ ਬੀ 'ਚ ਪੰਜਵੇਂ ਨੰਬਰ 'ਤੇ ਹੈ। ਤੇਲੁਗੂ ਦਾ 17 ਮੈਚਾਂ 'ਚ ਇਹ ਦੂਜਾ ਟਾਈ ਹੈ ਅਤੇ ਉਹ 33 ਅੰਕਾਂ ਦੇ ਨਾਲ ਜ਼ੋਨ ਬੀ 'ਚ ਚੌਥੇ ਸਥਾਨ 'ਤੇ ਹੈ।


Related News