ਪ੍ਰੋ ਕਬੱਡੀ ਨੂੰ ਪਹਿਲੇ ਹਫਤੇ ਹੀ ਮਿਲੇ 13.2 ਕਰੋੜ ਦਰਸ਼ਕ

08/10/2017 6:58:13 PM

ਮੁੰਬਈ— ਭਾਰਤ ਦੀ ਰਿਵਾਇਤੀ ਖੇਡ ਕਬੱਡੀ ਦੀ ਲੀਗ ਵੀਵੋ ਪ੍ਰੋ ਕਬੱਡੀ ਦਾ ਕ੍ਰੇਜ਼ ਇਸ ਵਾਰ ਪੰਜਵੇਂ ਸੀਜ਼ਨ 'ਚ ਵੀ ਬਰਕਰਾਰ ਹੈ ਅਤੇ ਪਹਿਲੇ ਹੀ ਹਫਤੇ 'ਚ ਇਸ ਨੂੰ 13.2 ਕਰੋੜ ਦਰਸ਼ਕ ਮਿਲੇ ਹਨ। ਪ੍ਰੋ ਕਬੱਡੀ ਦੇ ਪ੍ਰਸਾਰਕ ਸਟਾਰ ਸਪੋਰਟਸ ਦੇ ਬਿਆਨ ਦੇ ਮੁਤਾਬਕ ਲੀਗ 'ਚ ਅਜੇ ਤੱਕ ਹੋਏ 13 ਮੈਚਾਂ ਨੂੰ 13.2 ਕਰੋੜ ਲੋਕਾਂ ਨੇ ਦੇਖਿਆ ਹੈ ਅਤੇ ਇਸ ਦਾ ਆਨੰਦ ਮਾਣਿਆ ਹੈ। 
ਲੀਗ ਦੀ ਵਧਦੀ ਲੋਕਪ੍ਰਿਯਤਾ ਇਸ ਲਈ ਵੀ ਖਾਸ ਹੈ ਕਿਉਂਕਿ ਇਸ ਨੂੰ ਪੇਂਡੂ ਅਤੇ ਸ਼ਹਿਰੀ ਦੋਹਾਂ ਖੇਤਰਾਂ ਤੋਂ ਅਪਾਰ ਸਮਰਥਨ ਮਿਲ ਰਿਹਾ ਹੈ। ਪਹਿਲੇ ਹਫਤੇ 'ਚ ਲੀਗ ਨੂੰ ਪੇਂਡੂ ਇਲਾਕਿਆਂ 'ਚ 9 ਕਰੋੜ ਅਤੇ ਸ਼ਹਿਰੀ ਇਲਾਕਿਆਂ 'ਚ 4.2 ਕਰੋੜ ਦਰਸ਼ਕਾਂ ਨੇ ਦੇਖਿਆ ਹੈ। ਵੈਸੇ ਤਾਂ ਕਬੱਡੀ ਲੀਗ ਦੇ ਦਰਸ਼ਕਾਂ ਦੀ ਗਿਣਤੀ ਹਰ ਜਗ੍ਹਾ ਵਧਦੀ ਹੋਈ ਹੈ ਪਰ ਆਂਧਰ ਪ੍ਰਦੇਸ਼, ਮਹਾਰਾਸ਼ਟਰ ਅਤੇ ਕਰਨਾਟਕ 'ਚ ਇਸ ਦੀ ਲੋਕਪ੍ਰਿਯਤਾ 'ਚ ਕਾਫੀ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਤਾਮਿਲਨਾਡੂ 'ਚ ਦਰਸ਼ਕਾਂ ਦੀ ਗਿਣਤੀ 'ਚ 6 ਗੁਣਾ ਅਤੇ ਉੱਤਰ ਪ੍ਰਦੇਸ਼ 'ਚ 2 ਗੁਣਾ ਵਾਧਾ ਹੋਇਆ ਹੈ।


Related News