ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ PM ਨੂੰ ਮਿਲੇ ਸਚਿਨ ਤੇਂਦੁਲਕਰ

Friday, May 19, 2017 2:31 PM

ਨਵੀਂ ਦਿੱਲੀ— ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਅੱਜ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਆਪਣੀ ਜ਼ਿੰਦਗੀ ''ਤੇ ਅਧਾਰਤ ਫਿਲਮ ''ਸਚਿਨ ਏ ਬਿਲੀਅਨ ਡ੍ਰੀਮਸ'' ''ਤੇ ਚਰਚਾ ਕੀਤੀ। ਤੇਂਦੁਲਕਰ ਨੇ ਇਸ ਬੈਠਕ ਦੇ ਬਾਰੇ ਟਵੀਟ ਕੀਤਾ, ''ਮਾਨਯੋਗ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਫਿਲਮ ਸਚਿਨ ਏ ਬਿਲੀਅਨ ਡ੍ਰੀਮਸ ਬਾਰੇ ਦੱਸਿਆ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਤੁਹਾਡੇ ਪ੍ਰੇਰਣਾਦਾਈ ਸੰਦੇਸ਼ ''ਜੋ ਖੇਡੇ, ਉਹੀ ਖਿੜੇ'' ਦੇ ਨਾਲ ਨਰਿੰਦਰ ਮੋਦੀ ਜੀ ਤੁਹਾਡਾ ਧੰਨਵਾਦ।

ਜੇਮਸ ਅਰਸਕਿਨ ਦੇ ਨਿਰਦੇਸ਼ਨ ''ਚ ਤੇਂਦੁਲਕਰ ਦੀ ਜ਼ਿੰਦਗੀ ''ਤੇ ਅਧਾਰਤ ਇਹ ਫਿਲਮ 26 ਮਈ ਨੂੰ ਰਿਲੀਜ਼ ਹੋਵੇਗੀ। ਇਸ ਕ੍ਰਿਕਟਰ ਦੇ ਨਜ਼ਦੀਕੀ ਸੂਤਰ ਨੇ ਕਿਹਾ ਕਿ ਸਚਿਨ ਨੇ ਫਿਲਮ ਦੇ ਅਹਿਮ ਪਹਿਲੂਆਂ ''ਤੇ ਚਰਚਾ ਕੀਤੀ। ਮਾਨਯੋਗ ਪ੍ਰਧਾਨਮੰਤਰੀ ਨੇ ਇਸ ਦੀ ਸ਼ਲਾਘਾ ਕੀਤੀ ਅਤੇ ਹਾਂ ਪੱਖੀ ਪ੍ਰਤਿਕਿਰਿਆ ਦਿੱਤੀ। ਸੂਤਰ ਨੇ ਕਿਹਾ ਕਿ ਸਚਿਨ ਦੀ ਕਹਾਣੀ ਬੱਚਿਆਂ ਸਮੇਤ ਕਈ ਹੋਰਨਾਂ ਨੂੰ ਉਤਸ਼ਾਹਤ ਕਰੇਗੀ ਕਿ ਕਿਸ ਤਰ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਕੇ ਅੱਗੇ ਵਧਿਆ ਜਾਂਦਾ ਹੈ ਅਤੇ ਸਫਲਤਾ ਹਾਸਲ ਕੀਤੀ ਜਾਂਦੀ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!